ਨਵੀਂ ਦਿੱਲੀ: ਬੌਲੀਵੁੱਡ ਅਦਾਕਾਰਾ ਸਵਰਾ ਭਾਸਕਰ ਖ਼ਿਲਾਫ਼ ਅਪਰਾਧਕ ਮਾਣਹਾਨੀ ਦੀ ਕਾਰਵਾਈ ਆਰੰਭਣ ਲਈ ਅਟਾਰਨੀ ਜਨਰਲ ਕੇ.ਕੇ. ਵੇਣੂਗੋਪਾਲ ਦੀ ਸਹਿਮਤੀ ਮੰਗੀ ਗਈ ਹੈ। ਭਾਸਕਰ ਉਤੇ ਅਯੁੱਧਿਆ ਕੇਸ (ਰਾਮ ਜਨਮਭੂਮੀ-ਬਾਬਰੀ ਮਸਜਿਦ ਮਾਮਲਾ) ਦੇ ਹਵਾਲੇ ਨਾਲ ਸਿਖ਼ਰਲੀ ਅਦਾਲਤ ਖ਼ਿਲਾਫ਼ ‘ਅਪਮਾਨਜਨਕ ਤੇ ਗ਼ੈਰਵਾਜਬ’ ਟਿੱਪਣੀਆਂ ਕਰਨ ਦਾ ਦੋਸ਼ ਹੈ। ਅਦਾਲਤ ਵਿਚ ਦਾਇਰ ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਭਾਸਕਰ ਨੇ ਇਹ ਟਿੱਪਣੀਆਂ ਪਹਿਲੀ ਫਰਵਰੀ ਨੂੰ ‘ਮੁੰਬਈ ਕਲੈਕਟਿਵ’ ਵੱਲੋਂ ਕਰਵਾਈ ਪੈਨਲ ਵਿਚਾਰ-ਚਰਚਾ ਮੌਕੇ ਕੀਤੀਆਂ ਸਨ। ਦੱਸਣਯੋਗ ਹੈ ਕਿ ਕਿਸੇ ਵਿਅਕਤੀ ਖ਼ਿਲਾਫ਼ ਅਦਾਲਤੀ ਹੱਤਕ ਦੀ ਕਾਰਵਾਈ ਆਰੰੰਭਣ ਲਈ ਪਹਿਲਾਂ ਕਾਨੂੰਨ ਮੁਤਾਬਕ ਅਟਾਰਨੀ ਜਾਂ ਸੌਲੀਸਿਟਰ ਜਨਰਲ ਦੀ ਸਹਿਮਤੀ ਲੈਣੀ ਜ਼ਰੂਰੀ ਹੁੰਦੀ ਹੈ।
-ਪੀਟੀਆਈ