ਨੋਇਡਾ: ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਤੇ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਰੱਖਿਆ ਬਲਾਂ ਵਿੱਚ ਭਰਤੀ ਲਈ ‘ਅਗਨੀਪੱਥ’ ਸਕੀਮ ਬਾਰੇ ਚੱਲ ਰਹੇ ਵਿਵਾਦ ਦਰਮਿਆਨ ਟਵਿੱਟਰ ’ਤੇ ਹਿੰਦੀ ’ਚ ਟਵੀਟ ਕਰਦਿਆਂ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਪਹਿਲਾਂ 13 ਮਹੀਨੇ ਕਿਸਾਨਾਂ ਨੂੰ ਦੁੱਖ ਝੱਲਣਾ ਪਿਆ ਤੇ ਹੁਣ ਨੌਜਵਾਨ ਇੱਕ ਗਲਤ ਫ਼ੈਸਲੇ ਦੇ ਨਤੀਜੇ ਭੁਗਤ ਰਹੇ ਹਨ। -ਪੀਟੀਆਈ