ਕੋਲਕਾਤਾ, 30 ਅਗਸਤ
ਅਦਾਕਾਰ ਸੰਨੀ ਲਿਓਨ ਮਗਰੋਂ ਹੁਣ ਬੌਲੀਵੁੱਡ ਗਾਇਕਾ ਨੇਹਾ ਕੱਕੜ ਦਾ ਨਾਮ ਬੰਗਾਲ ਦੇ ਇਕ ਕਾਲਜ ਦੀ ਮੈਰਿਟ ਸੂਚੀ ਵਿੱਚ ਨਸ਼ਰ ਹੋਇਆ ਹੈ। ਪੱਛਮੀ ਬੰਗਾਲ ਦੇ ਮਾਲਦਾ ਜ਼ਿਲ੍ਹੇ ਦੇ ਮਾਨਿਕਚਾਕ ਕਾਲਜ ਵੱਲੋਂ ਜਾਰੀ ਦਾਖਲਾ ਸੂਚੀ ਦੀ ਮੈਰਿਟ ਵਿੱਚ ਨੇਹਾ ਕੱਕੜ ਦਾ ਨਾਮ ਸਿਖਰ ’ਤੇ ਹੈ। ਕਾਲਜ ਦੀ ਪ੍ਰਿੰਸੀਪਲ ਅਨਿਰੁੱਧ ਚਕਰਬਰਤੀ ਨੇ ਕਿਹਾ ਕਿ ਉਨ੍ਹਾਂ ਸੋਧ ਮਗਰੋਂ ਨਵੀਂ ਸੂਚੀ ਕਰ ਦਿੱਤੀ ਹੈ, ਪਰ ਇਸ ਸ਼ਰਾਰਤ ਲਈ ਮੁਕਾਮੀ ਪੁਲੀਸ ਸਟੇਸ਼ਨ ਤੇ ਪੱਛਮੀ ਬੰਗਾਲ ਪੁਲੀਸ ਦੇ ਸਾਈਬਰ ਅਪਰਾਧ ਸੈੱਲ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ। ਚੇਤੇ ਰਹੇ ਕਿ ਅਜੇ ਦੋ ਦਿਨ ਪਹਿਲਾਂ ਪੱਛਮੀ ਬੰਗਾਲ ਦੇ ਤਿੰਨ ਹੋਰ ਕਾਲਜਾਂ ਵੱਲੋਂ ਜਾਰੀ ਮੈਰਿਟ ਸੂਚੀ ਵਿੱਚ ਅਦਾਕਾਰ ਸੰਨੀ ਲਿਓਨ ਦਾ ਨਾਮ ਸ਼ਾਮਲ ਸੀ। ਕੋਲਕਾਤਾ ਦੇ ਆਸ਼ੂਤੋਸ਼ ਕਾਲਜ ਦੀ ਇੰਗਲਿਸ਼ ਆਨਰਜ਼ ਦੀ ਮੈਰਿਟ ਸੂਚੀ ਵਿੱਚ ਸੰਨੀ ਲਿਓਨ ਦਾ ਪਹਿਲਾ ਨੰਬਰ ਸੀ।