ਲਖਨਊ, 21 ਜਨਵਰੀ
ਸਮਾਜਵਾਦੀ ਪਾਰਟੀ (ਸਪਾ) ਛੱਡ ਕੇ ਭਾਰਤੀ ਜਨਤਾ ਪਾਰਟੀ (ਭਾਜਪਾ) ਵਿੱਚ ਸ਼ਾਮਲ ਹੋਣ ਤੋਂ ਬਾਅਦ ਅਪਰਨਾ ਯਾਦਵ ਅੱਜ ਦਿੱਲੀ ਤੋਂ ਲਖਨਊ ਪਰਤੀ ਅਤੇ ਆਪਣੇ ਸਹੁਰੇ ਅਤੇ ਸਪਾ ਦੇ ਸੰਸਥਾਪਕ ਮੁਲਾਇਮ ਸਿੰਘ ਯਾਦਵ ਨੂੰ ਮਿਲ ਕੇ ਆਸ਼ੀਰਵਾਦ ਲਿਆ। ਅਪਰਨਾ ਨੇ ਟਵਿੱਟਰ ‘ਤੇ ਮੁਲਾਇਮ ਸਿੰਘ ਯਾਦਵ ਦੇ ਪੈਰੀਂ ਹੱਥ ਲਾ ਕੇ ਆਸ਼ੀਰਵਾਦ ਲੈਣ ਦੀ ਤਸਵੀਰ ਸਾਂਝੀ ਕੀਤੀ। ਅਪਰਨਾ ਨੇ ਟਵੀਟ ਵਿੱਚ ਕਿਹਾ, ‘ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਲਖਨਊ ਆ ਕੇ ਪਿਤਾ/ਨੇਤਾ ਜੀ ਤੋਂ ਆਸ਼ੀਰਵਾਦ ਲਿਆ।’