ਨਵੀਂ ਦਿੱਲੀ, 28 ਨਵੰਬਰ
ਭਾਰਤੀ ਏਅਰਟੈੱਲ ਅਤੇ ਵੋਡਾਫੋਨ ਆਇਡੀਆ ਮਗਰੋਂ ਭਾਰਤ ਦੀ ਸਭ ਤੋਂ ਵੱਡੀ ਮੋਬਾਈਲ ਅਪਰੇਟਰ ਕੰਪਨੀ ਰਿਲਾਇੰਸ ਜੀਓ ਨੇ ਅਗਲੇ ਮਹੀਨੇ ਤੋਂ ਆਪਣੇ ਪ੍ਰੀਪੇਡ ਟੈਰਿਫ ਵਿੱਚ 21 ਫ਼ੀਸਦੀ ਤੱਕ ਵਾਧੇ ਦਾ ਐਲਾਨ ਕੀਤਾ ਹੈ। ਜੀਓਫੋਨ ਪਲਾਨ, ਅਨਲਿਮਟਿਡ ਪਲਾਨ ਅਤੇ ਡੇਟਾ ਦੇ ਟੈਰਿਫ ਵਿੱਚ 19.5 ਫ਼ੀਸਦੀ ਤੋਂ 21.3 ਫ਼ੀਸਦੀ ਤੱਕ ਦਾ ਵਾਧਾ ਕੀਤਾ ਗਿਆ ਹੈ। ਨਵੀਆਂ ਦਰਾਂ ਪਹਿਲੀ ਦਸੰਬਰ ਤੋਂ ਲਾਗੂ ਹੋਣਗੀਆਂ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਏਅਰਟੈੱਲ ਅਤੇ ਵੋਡਾਫੋਨ ਆਇਡੀਆ ਆਪਣੀਆਂ ਪ੍ਰੀਪੇਡ ਦਰਾਂ 25 ਫ਼ੀਸਦੀ ਤੱਕ ਵਧਾ ਚੁੱਕੀਆਂ ਹਨ। -ਪੀਟੀਆਈ