ਗੁਹਾਟੀ, 11 ਸਤੰਬਰ
ਅਸਾਮ ਸਰਕਾਰ ਨੇ ਸੂਬੇ ਦੇ ‘ਗੜਬੜ ਵਾਲੇ ਇਲਾਕਿਆਂ’ ਵਿੱਚ ਆਰਮਡ ਫੋਰਸਿਸ (ਸਪੈਸ਼ਲ ਪਾਵਰ) ਐਕਟ (ਏਐਫਐੱਸਪੀਏ/ਅਫਸਪਾ) ਛੇ ਮਹੀਨੇ ਲਈ ਹੋਰ ਵਧਾ ਦਿੱਤਾ ਹੈ। ਇਹ ਜਾਣਕਾਰੀ ਸ਼ਨਿੱਚਰਵਾਰ ਜਾਰੀ ਇੱਕ ਅਧਿਕਾਰਤ ਬਿਆਨ ਵਿੱਚ ਦਿੱਤੀ ਗਈ। ਜ਼ਿਕਰਯੋਗ ਹੈ ਕਿ ਅਸਾਮ ਵਿੱਚ ‘ਅਫਸਪਾ’ ਨਵੰਬਰ 1990 ਵਿੱਚ ਲਾਗੂ ਕੀਤਾ ਗਿਆ ਸੀ ਅਤੇ ਸੂਬਾ ਸਰਕਾਰ ਵੱਲੋਂ ਹਰ ਛੇ ਮਹੀਨੇ ਬਾਅਦ ਸਥਿਤੀ ਦੀ ਸਮੀਖਿਆ ਮਗਰੋਂ ਇਸ ਨੂੰ ਵਧਾ ਦਿੱਤਾ ਜਾਂਦਾ ਹੈ। ਇੱਕ ਪੈਰ੍ਹੇ ਵਾਲੇ ਬਿਆਨ ਵਿੱਚ ਕਿਹਾ ਗਿਆ ਕਿ ਅਸਾਮ ਸਰਕਾਰ ਨੇ ਆਰਮਡ ਫੋਰਸਿਸ (ਸਪੈਸਲ ਪਾਵਰ) ਐਕਟ, 1958 ਦੀ ਧਾਰਾ 3 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਪੂਰੇ ਅਸਾਮ ਨੂੰ 28 ਅਗਸਤ 2021 ਤੋਂ ਅਗਲੇ ਛੇ ਮਹੀਨਿਆਂ ਜਾਂ ਇਹ ਹੁਕਮ ਵਾਪਸ ਜਾਣ ਤੱਕ ‘ਗੜਬੜ ਗ੍ਰਸਤ ਇਲਾਕਾ’ ਐਲਾਨਿਆ ਹੈ। -ਪੀਟੀਆਈ