ਆਈਜ਼ੋਲ, 9 ਜੁਲਾਈ
ਅਫਰੀਕਨ ਸਵਾਈਨ ਫਲੂ ਮਿਜ਼ੋਰਮ ਦੇ ਸਾਰੇ 11 ਜ਼ਿਲ੍ਹਿਆਂ ’ਚ ਫੈਲ ਚੁੱਕਾ ਤੇ ਇੱਥੇ ਮਾਰਚ ਮਹੀਨੇ ਤੋਂ ਲੈ ਕੇ ਹੁਣ ਤੱਕ 10,621 ਸੂਰਾਂ ਦੀ ਮੌਤ ਹੋ ਚੁੱਕੀ ਹੈ। ਰਾਜ ਦੇ ਐਨੀਮਲ ਹਸਬੈਂਡਰੀ ਤੇ ਵੈਟਰਨਰੀ ਵਿਭਾਗ ਨੇ ਕਿਹਾ ਕਿ ਇਸ ਨਾਲ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ ਅਤੇ ਹੁਣ ਤੱਕ 117 ਕਰੋੜ ਰੁਪਏ ਦਾ ਘਾਟਾ ਪੈ ਚੁੱਕਾ ਹੈ। ਵਿਭਾਗ ਦੇ ਮੰਤਰੀ ਕੇ ਬੇਈਛੁਆ ਨੇ ਇਸ ਸਬੰਧੀ ਸਮੀਖਿਆ ਕਰਨ ਤੇ ਕਰੋਨਾ ਮਹਾਮਾਰੀ ਦੇ ਮੱਦੇਨਜ਼ਰ ਸੂਰ ਪਾਲਕਾਂ ਨੂੰ ਵਿੱਤੀ ਮਦਦ ਦੇਣ ਲਈ ਮੀਟਿੰਗ ਕੀਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸੂਰ ਪਾਲਕਾਂ ਨੂੰ ਜਾਗਰੂਕ ਕਰਨ ਤੇ ਸੂਰਾਂ ਦੀ ਮੌਤਾਂ ਰੋਕਣ ਲਈ ਹਰ ਤਰ੍ਹਾਂ ਦੇ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ। -ਆਈਏਐੱਨਐੱਸ