ਮੁੰਬਈ: ਰੂਸੀ ਏਅਰਲਾਈਨ ਏਅਰੋਫਲੋਟ ਮਾਸਕੋ ਤੋਂ ਗੋਆ ਤੱਕ ਉਡਾਣ ਸੇਵਾ ਸ਼ੁਰੂ ਕਰਨ ਜਾ ਰਹੀ ਹੈ। ਉਡਾਣ ਦੋ ਨਵੰਬਰ ਤੋਂ ਸ਼ੁਰੂ ਹੋਵੇਗੀ। ਵਰਤਮਾਨ ਵਿਚ ਏਅਰਲਾਈਨ ਦਿੱਲੀ ਤੱਕ ਉਡਾਣ ਚਲਾ ਰਹੀ ਹੈ। ਏਅਰਬਸ ਏ330 ਜਹਾਜ਼ ਹਫ਼ਤੇ ਵਿਚ ਦੋ ਵਾਰ ਮਾਸਕੋ-ਦਿੱਲੀ-ਮਾਸਕੋ ਲਈ ਉਡਾਣ ਭਰਦਾ ਹੈ। ਏਅਰੋਫਲੋਟ ਬੁੱਧਵਾਰ, ਸ਼ਨਿਚਰਵਾਰ ਤੇ ਐਤਵਾਰ ਨੂੰ ਮਾਸਕੋ ਤੋਂ ਗੋਆ ਲਈ ਉਡਾਣ ਭੇਜੇਗੀ। ਜ਼ਿਕਰਯੋਗ ਹੈ ਕਿ ਵੱਡੀ ਗਿਣਤੀ ਰੂਸੀ ਸੈਰ-ਸਪਾਟੇ ਲਈ ਗੋਆ ਆਉਂਦੇ ਹਨ। -ਪੀਟੀਆਈ