ਨਵੀਂ ਦਿੱਲੀ: ਰਾਜ ਸਭਾ ਦੇ ਚੇਅਰਮੈਨ ਐੱਮ ਵੈਂਕਈਆ ਨਾਇਡੂ ਨੇ ਵਿਰੋਧੀ ਧਿਰ ਦੇ ਕੁਝ ਮੈਂਬਰਾਂ ਵੱਲੋਂ ਸਦਨ ਦਾ ਬਾਈਕਾਟ ਕੀਤੇ ਜਾਣ ਦਰਮਿਆਨ ਬਿੱਲਾਂ ਨੂੰ ਪਾਸ ਕੀਤੇ ਜਾਣ ਨੂੰ ‘ਬਹੁਤ ਮੰਦਭਾਗਾ’ ਕਰਾਰ ਦਿੱਤਾ। ਊਂਜ ਊਨ੍ਹਾਂ ਇਹ ਵੀ ਕਿਹਾ ਕਿ ਜੇਕਰ ਅਜਿਹੇ ਹਾਲਾਤ ’ਚ ਵਿਧਾਨਕ ਕੰਮਕਾਰ ਨਾ ਕੀਤਾ ਜਾਂਦਾ ਤਾਂ ਵਿਰੋਧੀ ਧਿਰ ਦੇ ਬਾਈਕਾਟ ਨੂੰ ਤਾਕਤ ਮਿਲ ਜਾਣੀ ਸੀ। ਊਨ੍ਹਾਂ ਰਾਜ ਸਭਾ ਦੇ ਮੌਨਸੂਨ ਇਜਲਾਸ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰਨ ਤੋਂ ਪਹਿਲਾਂ ਆਪਣੇ ਰਵਾਇਤੀ ਭਾਸ਼ਣ ਦੌਰਾਨ ਇਹ ਗੱਲ ਆਖੀ। ਸ੍ਰੀ ਨਾਇਡੂ ਨੇ ਕਿਹਾ,‘‘ਇੰਜ ਪਹਿਲੀ ਵਾਰ ਨਹੀਂ ਹੋਇਆ ਹੈ ਕਿ ਕੁਝ ਮੈਂਬਰਾਂ ਨੂੰ ਮੁਅੱਤਲ ਕੀਤਾ ਗਿਆ ਅਤੇ ਇਕ ਧਿਰ ਵੱਲੋਂ ਬਾਈਕਾਟ ਦਰਮਿਆਨ ਬਿੱਲਾਂ ਨੂੰ ਪਾਸ ਕੀਤਾ ਗਿਆ। ਮੈਂ ਇਸ ਨੂੰ ਬਹੁਤ ਮੰਦਭਾਗੀ ਘਟਨਾ ਮੰਨਦਾ ਹਾਂ।’’ ਊਨ੍ਹਾਂ ਕਿਹਾ ਕਿ ਅਜਿਹੇ ਹਾਲਾਤ ਨੂੰ ਹਰ ਹਾਲ ’ਚ ਟਾਲਿਆ ਜਾਣਾ ਚਾਹੀਦਾ ਹੈ। ਕੁਝ ਮੈਂਬਰਾਂ ਦੇ ਵਿਵਹਾਰ ਨੂੰ ‘ਅਤਿ ਦੁਖਦਾਈ’ ਦੱਸਦਿਆਂ ਊਨ੍ਹਾਂ ਕਿਹਾ ਕਿ ਸਾਰਿਆਂ ਨੂੰ ਇਨ੍ਹਾਂ ਮੁੱਦਿਆਂ ’ਤੇ ਸਮੂਹਿਕ ਤੌਰ ’ਤੇ ਵਿਚਾਰ ਵਟਾਂਦਰਾ ਕਰਨਾ ਚਾਹੀਦਾ ਹੈ। ਸ੍ਰੀ ਨਾਇਡੂ ਨੇ ਕਿਹਾ ਕਿ ਰਾਜ ਸਭਾ ਦੇ ਇਤਿਹਾਸ ’ਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਊਪ ਚੇਅਰਮੈਨ ਨੂੰ ਹਟਾਊਣ ਲਈ ਨੋਟਿਸ ਦਿੱਤਾ ਗਿਆ ਜਿਸ ਨੂੰ ਊਨ੍ਹਾਂ ਖਾਰਜ ਕਰ ਦਿੱਤਾ ਸੀ। -ਪੀਟੀਆਈ