ਨਵੀਂ ਦਿੱਲੀ: ਦਿੱਲੀ ਟ੍ਰੈਫਿਕ ਪੁਲੀਸ ਨੇ ਆਮ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਕਿਸਾਨ ਟਰੈਕਟਰ ਪਰੇਡ ਵਾਲੇ ਰੂਟਾਂ ’ਤੇ ਜਾਣ ਤੋਂ ਬਚਣ। ਪੁਲੀਸ ਨੇ ਆਮ ਜਨਤਾ ਅਤੇ ਵਾਹਨ ਚਾਲਕਾਂ ਨੂੰ ਸਬਰ ਰੱਖਣ, ਟ੍ਰੈਫਿਕ ਨਿਯਮਾਂ ਅਤੇ ਸੜਕ ਅਨੁਸ਼ਾਸਨ ਦੀ ਪਾਲਣਾ ਕਰਨ ਦੀ ਵੀ ਸਲਾਹ ਦਿੱਤੀ ਹੈ।
ਉਨ੍ਹਾਂ ਕਿਹਾ ਹੈ ਕਿ ਸਾਰੇ ਚੌਰਾਹਿਆਂ ’ਤੇ ਤਾਇਨਾਤ ਟ੍ਰੈਫਿਕ ਕਰਮਚਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇ ਅਤੇ ਉਹ ਟ੍ਰੈਫਿਕ ਪੁਲਿਸ ਹੈਲਪਲਾਈਨ, ਇਲੈਕਟ੍ਰਾਨਿਕ ਤੇ ਸੋਸ਼ਲ ਮੀਡੀਆ ਰਾਹੀਂ ਅਪਡੇਟ ਰਹਿਣ।
1. ਰੂਟ ਸਿੰਘੂ ਬਾਰਡਰ: ਸੰਜੇ ਗਾਂਧੀ ਟਰਾਂਸਪੋਰਟ ਨਗਰ-ਡੀਟੀਯੂ-ਸ਼ਾਹਾਬਾਦ ਡੇਅਰੀ-ਬਰਵਾਲਾ ਪਿੰਡ-ਪੂਥ ਖੁਰਦ ਪਿੰਡ-ਕਾਂਝਵਾਲਾ ਟੀ ਪੁਆਇੰਟ-ਕਾਂਝਵਾਲਾ ਚੌਕ- ਕੁਤੁਬਗੜ੍ਹ-ਅਚੰਡੀ ਸਰਹੱਦ-ਖਰਖੋਦਾ ਟੌਲ ਪਲਾਜ਼ਾ।
2. ਰੂਟ ਟਿਕਰੀ ਬਾਰਡਰ: ਨੰਗਲੋਈ-ਬਾਪਰੋਲਾ ਪਿੰਡ-ਨਜਫਗੜ੍ਹ ਛੱਡ ਕੇ ਫਿਰਨੀ ਰੋਡ-ਝੜੌਦਾ ਬਾਰਡਰ-ਰੋਹਤਕ ਬਾਈਪਾਸ (ਬਹਾਦਰਗੜ੍ਹ)-ਅਸੋਡਾ ਟੌਲ ਪਲਾਜ਼ਾ।
3. ਰੂਟ ਗਾਜ਼ੀਪੁਰ ਬਾਰਡਰ: ਐੱਨਐੱਚ-24-ਰੋਡ ਨੰ. 56-ਆਈਐੱਸਬੀਟੀ ਆਨੰਦ ਵਿਹਾਰ, ਅਪਸਰਾ ਬਾਰਡਰ-ਹਾਪੁਰ ਰੋਡ-ਭੋਪੁਰਾ-ਆਈਐੱਮਐੱਸ ਕਾਲਜ-ਲਾਲ ਕੂੰਆਂ-ਗਾਜ਼ੀਪੁਰ ਬਾਰਡਰ।