ਨਵੀਂ ਦਿੱਲੀ, 12 ਜੂਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ‘ਐਸਪੀਰੇਸ਼ਨਲ ਡਿਸਟ੍ਰਿਕਟ ਪ੍ਰੋਗਰਾਮ’ (ਏਡੀਪੀ) ਦਾ ਮਕਸਦ ਪੂਰੇ ਮੁਲਕ ਦੇ ਵੱਖ-ਵੱਖ ਖੇਤਰਾਂ ਦਾ ਹਰ ਪੱਖ ਤੋਂ ਵਿਆਪਕ ਵਿਕਾਸ ਯਕੀਨੀ ਬਣਾਉਣਾ ਹੈ। ਮੋਦੀ ਨੇ ਇਸ ਪ੍ਰੋਗਰਾਮ ਨੂੰ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ ਵੱਲੋਂ ਉਭਾਰਨ ਉਤੇ ਵੀ ਖ਼ੁਸ਼ੀ ਜ਼ਾਹਿਰ ਕੀਤੀ। ‘ਯੂਐਨਡੀਪੀ’ ਨੇ ਰਿਪੋਰਟ ਵਿਚ ਕਿਹਾ ਹੈ ਕਿ ਏਡੀਪੀ ਨੇ ਹਰ ਪੱਖੋਂ ਵਿਕਾਸ ਦੀ ਖ਼ਾਹਿਸ਼ ਰੱਖਣ ਵਾਲੇ ਜ਼ਿਲ੍ਹਿਆਂ ਵਿਚ ਵਿਕਾਸ ਕਾਰਜਾਂ ਨੂੰ ਰਫ਼ਤਾਰ ਬਖ਼ਸ਼ਣ ਵਿਚ ਅਹਿਮ ਭੂਮਿਕਾ ਅਦਾ ਕੀਤੀ ਹੈ। ਇਸ ਤੋਂ ਇਲਾਵਾ ਯੂਐਨਡੀਪੀ ਨੇ ਕਿਹਾ ਹੈ ਕਿ ਕਈ ਖੇਤਰ ਜਿਵੇਂ ਕਿ ਸਿਹਤ ਸੰਭਾਲ ਅਤੇ ਪੋਸ਼ਣ, ਸਿੱਖਿਆ ਤੇ ਕੁਝ ਹੱਦ ਤੱਕ ਖੇਤੀਬਾੜੀ ਤੇ ਜਲ ਸਰੋਤ ਖੇਤਰ ਨੇ ਵੱਡੀ ਤਬਦੀਲੀ ਦੇਖੀ ਹੈ। ਉਨ੍ਹਾਂ ਇਸ ਨੂੰ ਉਤਸ਼ਾਹਿਤ ਕਰਨ ਵਾਲਾ ਦੱਸਿਆ ਹੈ ਕਿਉਂਕਿ ਵਿਕਾਸ ਦਾ ਮੁਲਾਂਕਣ ਕਰਨ ਲਈ ਇਹ ਸਾਰੇ ਮਹੱਤਵਪੂਰਨ ਖੇਤਰ ਹਨ। -ਪੀਟੀਆਈ