ਬੰਗਲੁਰੂ: ਕੈਮੀਕਲ ਤੇ ਖਾਦਾਂ ਬਾਰੇ ਕੇਂਦਰੀ ਮੰਤਰੀ ਡੀ ਵੀ ਸਦਾਨੰਦ ਗੌੜਾ ਨੇ ਕਿਹਾ ਕਿ ਬਲੈਕ ਫੰਗਸ ਦੇ ਇਲਾਜ ’ਚ ਅਹਿਮ ਭੂਮਿਕਾ ਨਿਭਾਉਣ ਵਾਲੀ ਐਮਫੋਟੈਰੀਸਿਨ- ਬੀ ਡਰੱਗ ਦੀਆਂ 29,950 ਵਾਧੂ ਸ਼ੀਸ਼ੀਆਂ ਸਾਰੇ ਸੂਬਿਆਂ ਤੇ ਯੂਟੀਜ਼ ਨੂੰ ਵੰਡ ਦਿੱਤੀਆਂ ਗਈਆਂ ਹਨ। ਕਈ ਟਵੀਟ ਕਰਦਿਆਂ ਉਨ੍ਹਾਂ ਐਮਫੋਟੈਰੇਸਿਨ- ਬੀ ਦੀ ਸਪਲਾਈ ਬਾਰੇ ਜਾਣਕਾਰੀ ਦਿੰੱਤੀ। ਉਨ੍ਹਾਂ ਟਵੀਟ ਕਰਦਿਆਂ ਕਿਹਾ,‘ਐਮਫੋਟੈਰੀਸਿਨ- ਬੀ ਡਰੱਗ ਦੀਆਂ 29,950 ਵਾਧੂ ਸ਼ੀਸ਼ੀਆਂ ਸਾਰੇ ਸੂਬਿਆਂ ਤੇ ਯੂਟੀਜ਼ ਨੂੰ ਭੇਜ ਦਿੱਤੀਆਂ ਗਈਆਂ ਹਨ। ਇਹ ਵੰਡ ਮੁਲਕ ਭਰ ਵਿੱਚ ਜ਼ੇਰੇ ਇਲਾਜ ਮਰੀਜ਼ਾਂ ਦੀ ਗਿਣਤੀ ਦੇ ਆਧਾਰ ’ਤੇ ਦਿੱਤੀ ਗਈ ਹੈ ਜੋ ਮੁਲਕ ਭਰ ਵਿੱਚ 11,717 ਹੈ। ਕੇਂਦਰੀ ਮੰਤਰੀ ਮੁਤਾਬਕ ਐਮਫੋਟੈਰੀਸਿਨ- ਬੀ ਡਰੱਗ ਦੀਆਂ 1,220 ਵਾਧੂ ਸ਼ੀਸ਼ੀਆਂ ਲਗਪਗ 481 ਮਰੀਜ਼ਾਂ ਨੂੰ ਵੰਡੀਆਂ ਗਈਆਂ ਹਨ ਜਿਨ੍ਹਾਂ ਦਾ ਕਰਨਾਟਕ ਵਿੱਚ ਬਲੈਕ ਫੰਗਸ ਦਾ ਇਲਾਜ ਚੱਲ ਰਿਹਾ ਹੈ। -ਪੀਟੀਆਈ