ਨਵੀਂ ਦਿੱਲੀ, 3 ਨਵੰਬਰ
ਅਡਾਨੀ ਪਾਵਰ ਨੂੰ ਮੱਧ ਪ੍ਰਦੇਸ਼ ਦੇ ਮਹਾਨ ਵਿਖੇ ਐੱਸਾਰ ਪਾਵਰ ਦੇ 1,200 ਮੈਗਾਵਾਟ ਦੇ ਥਰਮਲ ਪਾਵਰ ਪ੍ਰਾਜੈਕਟ ਨੂੰ ਹਾਸਲ ਕਰਨ ਲਈ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ ਤੋਂ ਮਨਜ਼ੂਰੀ ਮਿਲ ਗਈ ਹੈ। ਐੱਨਸੀਐੱਲਟੀ,ਦਿੱਲੀ ਦੀ ਪ੍ਰਿੰਸੀਪਲ ਬੈਂਚ ਨੇ 1 ਨਵੰਬਰ ਨੂੰ ਜਾਰੀ ਹੁਕਮ ਵਿੱਚ ਅਡਾਨੀ ਪਾਵਰ ਲਿਮਟਿਡ ਵੱਲੋਂ ਐਸਾਰ ਪਾਵਰ ਐੱਮਪੀ ਲਿਮਟਿਡ ਨੂੰ ਐਕੁਆਇਰ ਕਰਨ ਲਈ ਸੌਂਪੀ ਯੋਜਨਾ ਨੂੰ ਹਰੀ ਝੰਡੀ ਦੇ ਦਿੱਤੀ।