ਤਿੰਨ ਹਵਾਈ ਅੱਡਿਆਂ ਦੇ ਵਿਕਾਸ ਲਈ ਅਡਾਨੀ ਸਮੂਹ ਵੱਲੋਂ ਸਮਝੌਤਾ

ਤਿੰਨ ਹਵਾਈ ਅੱਡਿਆਂ ਦੇ ਵਿਕਾਸ ਲਈ ਅਡਾਨੀ ਸਮੂਹ ਵੱਲੋਂ ਸਮਝੌਤਾ

ਨਵੀਂ ਦਿੱਲੀ: ਅੱਜ ਅਡਾਨੀ ਸਮੂਹ ਨੇ ਜੈਪੁਰ, ਗੁਹਾਟੀ ਤੇ ਤਿਰੂਵਨੰਤਪੁਰਮ ਹਵਾਈ ਅੱਡਿਆਂ ਦੇ ਸੰਚਾਰਨ, ਪ੍ਰਬੰਧ ਤੇ ਵਿਕਾਸ ਲਈ ਏਅਰਪੋਰਟ ਅਥਾਰਿਟੀ ਆਫ ਇੰਡੀਆ (ਏਏਆਈ) ਨਾਲ ਰਿਆਇਤੀ ਸਮਝੌਤਿਆਂ ’ਤੇ ਦਸਤਖ਼ਤ ਕੀਤੇ। ਏਏਆਈ ਨੇ ਕਿਹਾ, ‘ਅਜਾਰੇਦਾਰ ਨੂੰ 19 ਜਨਵਰੀ, 2021 ਤੋਂ 180 ਦਿਨਾਂ ਦੇ ਅੰਦਰ ਗੁਹਾਟੀ, ਜੈਪੁਰ ਤੇ ਤਿਰੂਵਨੰਤਪੁਰਮ ਹਵਾਈ ਅੱਡਿਆਂ ਲਈ ਕੁਝ ਸ਼ਰਤਾਂ ਪੂਰੀਆਂ ਕਰਨੀਆਂ ਪੈਣਗੀਆਂ।’ ਕੇਂਦਰ ਨੇ ਫਰਵਰੀ 2019 ਨੂੰ ਦੇਸ਼ ਦੇ ਛੇ ਪ੍ਰਮੁੱਖ ਹਵਾਈ ਅੱਡਿਆਂ, ਲਖਨਊ, ਅਹਿਮਦਾਬਾਦ, ਜੈਪੁਰ, ਮੰਗਲੁਰੂ, ਤਿਰੂਵਨੰਤਪੁਰਮ ਤੇ ਗੁਹਾਟੀ ਦਾ ਨਿੱਜੀਕਰਨ ਕੀਤਾ ਸੀ। ਅਡਾਨੀ ਸਮੂਹ ਨੇ ਮੁਕਾਬਲੇ ਦੀ ਬੋਲੀ ਪ੍ਰਕਿਰਿਆ ਰਾਹੀਂ 50 ਸਾਲਾਂ ਲਈ ਇਨ੍ਹਾਂ ਸਾਰਿਆਂ ਨੂੰ ਚਲਾਉਣ ਦਾ ਅਧਿਕਾਰ ਹਾਸਲ ਕੀਤਾ ਸੀ। ੲੇਏਆਈ ਨੇ ਪਿਛਲੇ ਸਾਲ ਅਕਤੂਬਰ ਤੇ ਨਵੰਬਰ ਵਿੱਚ ਲਖਨਊ, ਅਹਿਮਦਾਬਾਦ ਤੇ ਮੰਗਲੁਰੂ ਹਵਾਈ ਅੱਡੇ ਅਡਾਨੀ ਸਮੂਹ ਨੂੰ ਸੌਂਪੇ ਸਨ।
-ਪੀਟੀਆਈ

ਅਡਾਨੀ ਸਮੂਹ ਨੂੰ ਹਵਾਈ ਅੱਡਾ ਸੌਂਪੇ ਜਾਣ ਖ਼ਿਲਾਫ਼ ਕਰਮਚਾਰੀਆਂ ਵੱਲੋਂ ਪ੍ਰਦਰਸ਼ਨ

ਤਿਰੂਵਨੰਤਪੁਰਮ: ਤਿਰੂਵਨੰਤਪੁਰਮ ਦੇ ਕੌਮਾਂਤਰੀ ਹਵਾਈ ਅੱਡੇ ਦਾ ਸੰਚਾਲਨ ਅਡਾਨੀ ਸਮੂਹ ਨੂੰ ਦਿੱਤੇ ਜਾਣ ਤੋਂ ਖ਼ਫ਼ਾ ਹਵਾਈ ਅੱਡੇ ਦੇ ਕਰਮਚਾਰੀਆਂ ਨੇ ਅੱਜ ਇੱਥੇ ਡਾਇਰੈਕਟਰ ਦੇ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕਰਦਿਆਂ ਨਾਅਰੇਬਾਜ਼ੀ ਕੀਤੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਵਿਸ਼ੇਸ਼ ਛੁੱਟੀ ਦੀ ਪਟੀਸ਼ਨ ਸੁਪਰੀਮ ਕੋਰਟ ਵਿੱਚ ਲੰਬਿਤ ਪਈ ਹੈ ਤੇ ਉਹ ਜਾਨਣਾ ਚਾਹੁੰਦੇ ਹਨ ਕਿ ਏਅਰਪੋਰਟ ਅਥਾਰਿਟੀ ਆਫ਼ ਇੰਡੀਆ ਨੂੰ ਸਮਝੌਤੇ ’ਤੇ ਦਸਤਖ਼ਤ ਕਰਨ ਦੀ ਕੀ ਕਾਹਲੀ ਸੀ। ਉਨ੍ਹਾਂ ਆਖਿਆ, ‘ਹੁਣ ਸਰਕਾਰ ਨੇ ਅਡਾਨੀ ਨੂੰ ਇਹ ਹਵਾਈ ਅੱਡਾ ਦੇਣ ਦਾ ਫ਼ੈਸਲਾ ਲਿਆ ਹੈ ਪਰ ਕਰਮਚਾਰੀਆਂ ਦੀ ਕੀ? ਕੀ ਉਨ੍ਹਾਂ ਨੂੰ ਵੀ ਅਡਾਨੀ ਕੋਲ ਵੇਚ ਦਿੱਤਾ ਜਾਵੇਗਾ? ਜਿਹੜੇ ਕਰਮਚਾਰੀਆਂ ਨੂੰ ਏਅਰਪੋਰਟ ਅਥਾਰਿਟੀ ਨੇ ਨਿਯੁਕਤ ਕੀਤਾ ਸੀ, ਜੇ ਅਡਾਨੀ ਉਨ੍ਹਾਂ ਨੂੰ ਕੰਮ ’ਤੇ ਨਾ ਰੱਖੇ ਤਾਂ ਉਨ੍ਹਾਂ ਦਾ ਕੀ ਹੋਵੇਗਾ।’

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਪੁਲੀਸ ਨੋਟਿਸਾਂ ਖ਼ਿਲਾਫ਼ ਕਿਸਾਨਾਂ ’ਚ ਰੋਹ

ਪੁਲੀਸ ਨੋਟਿਸਾਂ ਖ਼ਿਲਾਫ਼ ਕਿਸਾਨਾਂ ’ਚ ਰੋਹ

* ਮੁੱਖ ਸੜਕਾਂ ਬੰਦ ਕਰਨ ’ਤੇ ਵੀ ਜਤਾਈ ਨਾਖ਼ੁਸ਼ੀ * ਕਿਸਾਨ ਆਗੂਆਂ ਵੱਲੋ...

ਖੱਟਰ ਸਰਕਾਰ ਤੋਂ ਹਮਾਇਤ ਵਾਪਸ ਲੈਣ ਵਾਲੇ ਵਿਧਾਇਕ ਕੁੰਡੂ ਦੇ ਘਰ ਛਾਪਾ

ਖੱਟਰ ਸਰਕਾਰ ਤੋਂ ਹਮਾਇਤ ਵਾਪਸ ਲੈਣ ਵਾਲੇ ਵਿਧਾਇਕ ਕੁੰਡੂ ਦੇ ਘਰ ਛਾਪਾ

ਗੁਰੂਗ੍ਰਾਮ, ਦਿੱਲੀ, ਰੋਹਤਕ ਅਤੇ ਹਿਸਾਰ ਵਿੱਚ ਸਹੁਰੇ ਘਰ ਸਮੇਤ 30 ਥਾਵਾ...

ਭਾਰਤ-ਪਾਕਿਸਤਾਨ ਗੋਲੀਬੰਦੀ ਦੇ ਸਾਰੇ ਸਮਝੌਤਿਆਂ ਦੇ ਪਾਲਣ ਲਈ ਸਹਿਮਤ

ਭਾਰਤ-ਪਾਕਿਸਤਾਨ ਗੋਲੀਬੰਦੀ ਦੇ ਸਾਰੇ ਸਮਝੌਤਿਆਂ ਦੇ ਪਾਲਣ ਲਈ ਸਹਿਮਤ

ਦੋਵੇਂ ਮੁਲਕਾਂ ਦੇ ਡੀਜੀਐੱਮਓਜ਼ ਦੀ ਬੈਠਕ ’ਚ ਲਿਆ ਗਿਆ ਫ਼ੈਸਲਾ

ਨੀਰਵ ਮੋਦੀ ਹਵਾਲਗੀ ਦੀ ਕਾਨੂੰਨੀ ਲੜਾਈ ਹਾਰਿਆ, ਪਰ ਦਿੱਲੀ ਅਜੇ ਦੂਰ

ਨੀਰਵ ਮੋਦੀ ਹਵਾਲਗੀ ਦੀ ਕਾਨੂੰਨੀ ਲੜਾਈ ਹਾਰਿਆ, ਪਰ ਦਿੱਲੀ ਅਜੇ ਦੂਰ

* ਮੋਦੀ ਦੀ ਭਾਰਤੀ ਅਦਾਲਤਾਂ ’ਚ ਜਵਾਬਦੇਹੀ ਬਣਦੀ ਹੈ: ਜੱਜ * ਫੈਸਲੇ ਦੀ...

ਸ਼ਹਿਰ

View All