ਨਵੀਂ ਦਿੱਲੀ: ਅਡਾਨੀ ਗਰੁੱਪ ਨੇ ਹੋਲਸਿਮ ਲਿਮਟਿਡ ਦੀਆਂ ਦੋ ਸੂਚੀਬੱਧ ਕੰਪਨੀਆਂ- ਅੰਬੁਜਾ ਸੀਮਿੰਟ ਤੇ ਏਸੀਸੀ ਲਿਮਟਿਡ ਵਿਚ 26 ਪ੍ਰਤੀਸ਼ਤ ਹਿੱਸੇਦਾਰੀ ਹਾਸਲ ਕਰਨ ਲਈ ਖੁੱਲ੍ਹੀ ਪੇਸ਼ਕਸ਼ ਕੀਤੀ ਹੈ। ਇਕ ਦਿਨ ਪਹਿਲਾਂ ਹੀ ਅਡਾਨੀ ਗਰੁੱਪ ਨੇ ਹੋਲਸਿਮ ਦੇ ਭਾਰਤੀ ਕਾਰੋਬਾਰ ਨੂੰ 10.5 ਅਰਬ ਡਾਲਰ ਦੇ ਸੌਦੇ ਵਿਚ ਖ਼ਰੀਦਣ ਦਾ ਐਲਾਨ ਕੀਤਾ ਸੀ। ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਗੌਤਮ ਅਡਾਨੀ ਦੇ ਸਮੂਹ ਨੇ ਅੱਜ ਆਪਣੀ ਮੌਰੀਸ਼ਸ ਸਥਿਤ ਕੰਪਨੀ ਜ਼ਰੀਏ ਅੰਬੁਜਾ ਸੀਮਿੰਟ ਲਈ 385 ਰੁਪਏ ਪ੍ਰਤੀ ਸ਼ੇਅਰ ਤੇ ਏਸੀਸੀ ਲਿਮਟਿਡ ਲਈ 2300 ਰੁਪਏ ਪ੍ਰਤੀ ਸ਼ੇਅਰ ਦੀ ਖੁੱਲ੍ਹੀ ਪੇਸ਼ਕਸ਼ ਕੀਤੀ ਹੈ। ਗਰੁੱਪ ਨੇ ਦੱਸਿਆ ਕਿ ਇਸ ਪੇਸ਼ਕਸ਼ ਲਈ ਹਾਲੇ ਸਾਰੀਆਂ ਜ਼ਰੂਰੀ ਮਨਜ਼ੂਰੀਆਂ ਲਈਆਂ ਜਾਣੀਆਂ ਹਨ। ਨਵੇਂ ਸੌਦੇ ਨਾਲ ਅਡਾਨੀ ਗਰੁੱਪ ਹੁਣ ਸੀਮਿੰਟ ਖੇਤਰ ਵਿਚ ਵੀ ਉਤਰ ਗਿਆ ਹੈ। -ਪੀਟੀਆਈ