ਨਵੀਂ ਦਿੱਲੀ: ਅਡਾਨੀ ਡੇਟਾ ਨੈਟਵਰਕਸ ਲਿਮਿਟਡ ਨਿੱਜੀ ਨੈੱਟਵਰਕ ਸੇਵਾ ਦੇਣ ਲਈ ਤਿਆਰ ਹੈ। ਅਜਿਹਾ ਦੱਸਿਆ ਜਾ ਰਿਹਾ ਹੈ ਕਿ ਕੰਪਨੀ ਨੂੰ ਇਨ੍ਹਾਂ ਸੇਵਾਵਾਂ ਲਈ ਏਕੀਕ੍ਰਿਤ ਲਾਇਸੈਂਸ ਮਿਲ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਟੈਲੀਕਾਮ ਵਿਭਾਗ ਨੇ ਅਡਾਨੀ ਡੇਟਾ ਨੈੱਟਵਰਕਸ ਨੂੰ ਛੇ ਸਰਕਲਾਂ ਲਈ ਏਕੀਕ੍ਰਿਤ ਲਾਇਸੈਂਸ ਦੇ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪਿੱਛੇ ਜਿਹੇ ਹੋਈ ਬੋਲੀ ਦੌਰਾਨ 5ਜੀ ਸਪੈਕਟਰਮ ਹਾਸਲ ਕਰਕੇ ਅਡਾਨੀ ਗਰੁੱਪ ਨੇ ਟੈਲੀਕਾਮ ਸੈਕਟਰ ’ਚ ਦਾਖਲ ਹੋਣ ਦੇ ਸੰਕੇਤ ਦਿੱਤੇ ਸਨ। 5ਜੀ ਸਪੈਕਟਰਮ ਹਾਸਲ ਕਰਨ ਤੋਂ ਬਾਅਦ ਅਡਾਨੀ ਸਮੂਹ ਨੇ ਕਿਹਾ ਸੀ ਕਿ ਉਹ ਇਸ ਨੂੰ ਆਪਣੇ ਡੇਟਾ ਕੇਂਦਰ ਲਈ ਵਰਤੋਂ ਕਰਨਾ ਚਾਹੁੰਦਾ ਹੈ ਅਤੇ ਸੁਪਰ ਐਪ ਲਈ ਵੀ ਉਹ ਹਵਾਈ ਅੱਡੇ, ਬਿਜਲੀ ਤੇ ਊਰਜਾ ਵਰਗੇ ਵੱਖ ਵੱਖ ਖੇਤਰਾਂ ’ਚ ਕੋਸ਼ਿਸ਼ਾਂ ਕਰ ਰਿਹਾ ਹੈ। -ਆਈਏਐੱਨਐੱਸ