ਮੁੰਬਈ, 7 ਫਰਵਰੀ
ਅਦਾਕਾਰਾ ਗਹਿਨਾ ਵਸ਼ਿਸ਼ਟ ਨੂੰ ਮੁੰਬਈ ਪੁਲੀਸ ਦੀ ਕਰਾਈਮ ਬਰਾਂਚ ਨੇ ਅਸ਼ਲੀਲ ਵੀਡੀਓਜ਼ ਬਣਾਉਣ ਅਤੇ ਆਪਣੀ ਵੈੱਬਸਾਈਟ ’ਤੇ ਅਪਲੋਡ ਕਰਨ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਅਦਾਕਾਰਾ ਦਾ ਅਸਲ ਨਾਮ ਵੰਦਨਾ ਤਿਵਾੜੀ ਹੈ। ਇਕ ਸੀਨੀਅਰ ਪੁਲੀਸ ਅਫ਼ਸਰ ਨੇ ਦੱਸਿਆ ਕਿ ਗਹਿਨਾ ਦੀ ਗ੍ਰਿਫ਼ਤਾਰੀ ਸ਼ਨਿਚਰਵਾਰ ਨੂੰ ਹੋਈ ਸੀ ਅਤੇ ਅੱਜ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਗਹਿਨਾ ਨੇ ਵੈੱਬ ਸੀਰੀਜ਼ ਦੇ ਨਾਲ-ਨਾਲ ਹਿੰਦੀ, ਤੇਲਗੂ ਤੇ ਕਮਰਸ਼ੀਅਲ ਫ਼ਿਲਮਾਂ ਵਿੱਚ ਵੀ ਕੰਮ ਕੀਤਾ ਹੈ। ਅਦਾਕਾਰਾ ’ਤੇ ਦੋਸ਼ ਹੈ ਕਿ ਉਸ ਨੇ 87 ਅਸ਼ਲੀਲ ਵੀਡੀਓਜ਼ ਬਣਾ ਕੇ ਆਪਣੀ ਵੈੱਬਸਾਈਟ ’ਤੇ ਅਪਲੋਡ ਕੀਤੀਆਂ ਹਨ। ਇਕ ਰਿਪੋਰਟ ਅਨੁਸਾਰ ਇਸ ਮਾਮਲੇ ਵਿੱਚ ਸ਼ਾਮਲ ਕੁਝ ਹੋਰਨਾਂ ਮੁਲਜ਼ਮਾਂ ਨੂੰ ਕਰਾਈਮ ਬਰਾਂਚ ਦੇ ਪ੍ਰਾਪਰਟੀ ਸੈੱਲ ਨੇ ਵੀਰਵਾਰ ਨੂੰ ‘ਮਡ ਆਈਲੈਂਡ’ ਸਥਿਤ ਇਕ ਬੰਗਲੇ ’ਤੇ ਛਾਪਾ ਮਾਰ ਕੇ ਗ੍ਰਿਫ਼ਤਾਰ ਕਰ ਲਿਆ ਸੀ, ਜਿਨ੍ਹਾਂ ਦੀ ਪਛਾਣ ਯਾਸਮੀਨ ਬੇਗ ਖਾਨ (ਨਿਰਦੇਸ਼ਕ ਤੇ ਪ੍ਰੋਡਿਊਸਰ), ਪ੍ਰਤਿਭਾ ਨਾਲਾਵਾੜੇ (ਗ੍ਰਾਫਿਕ ਡਿਜ਼ਾਈਨਰ), ਮੋਨੂੰ ਗੋਪਾਲਦਾਸ ਜੋਸ਼ੀ (ਅਦਾਕਾਰ), ਭਾਨੂਸੂਰੀਅਮ ਠਾਕੁਰ (ਸਹਾਇਕ) ਅਤੇ ਮੁਹਿੰਮਦ ਆਸਿਫ਼ (ਕੈਮਰਾਪਰਸਨ) ਸ਼ਾਮਲ ਹਨ। ਇਸ ਤੋਂ ਇਲਾਵਾ ਪੁਲੀਸ ਨੇ ਤਿੰਨ ਬੈਂਕ ਖਾਤੇ ਸੀਲ ਕੀਤੇ ਹਨ, ਜਿਨ੍ਹਾਂ 36 ਲੱਖ ਰੁਪਏ ਦੀ ਰਾਸ਼ੀ ਜਮ੍ਹਾਂ ਹੈ। -ਆਈਏਐੱਨਐੱਸ