ਕੋਲਕਾਤਾ: ਪੁਲੀਸ ਨੇ ਅਦਾਕਾਰਾ ਰੂਪਾ ਦੱਤਾ ਨੂੰ ਕੌਮਾਂਤਰੀ ਕੋਲਕਾਤਾ ਪੁਸਤਕ ਮੇਲੇ ’ਚ ਕਥਿਤ ਤੌਰ ’ਤੇ ਚੋਰੀ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਵਿਧਾਨ ਨਗਰ ਉੱਤਰੀ ਥਾਣੇ ਦੀ ਪੁਲੀਸ ਨੇ ਕਿਹਾ ਕਿ ਟੀਵੀ ਲੜੀਵਾਰਾਂ ’ਚ ਕੰਮ ਕਰਨ ਵਾਲੀ ਅਦਾਕਾਰਾ ਰੂਪਾ ਦੱਤਾ ਨੂੰ ਬੀਤੇ ਦਿਨ ਪੁਲੀਸ ਮੁਲਾਜ਼ਮਾਂ ਨੇ ਕੂੜੇਦਾਨ ’ਚ ਇੱਕ ਪਰਸ ਸੁੱਟਦਿਆਂ ਦੇਖਿਆ ਸੀ। ਬਾਅਦ ਵਿੱਚ ਅਦਾਕਾਰਾ ਨੂੰ ਹਿਰਾਸਤ ’ਚ ਲੈ ਕੇ ਪੁੱਛ ਪੜਤਾਲ ਕੀਤੀ ਗਈ ਤਾਂ ਉਹ ਇਸ ਬਾਰੇ ਤਸੱਲੀਬਖ਼ਸ਼ ਜਵਾਬ ਨਾ ਦੇ ਸਕੀ। ਤਲਾਸ਼ੀ ਦੌਰਾਨ ਉਸ ਦੇ ਬੈਗ ’ਚੋਂ ਕਈ ਪਰਸ ਤੇ 75 ਹਜ਼ਾਰ ਰੁਪਏ ਬਰਾਮਦ ਹੋਏ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਅਦਾਕਾਰਾ ਨੂੰ ਚੋਰੀ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਸ ਖ਼ਿਲਾਫ਼ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਅਦਾਕਾਰਾ ਨੇ ਫਿਲਮਸਾਜ਼ ਅਨੁਰਾਗ ਕਸ਼ਯਪ ’ਤੇ ਕਥਿਤ ਛੇੜਛਾੜ ਦੇ ਦੋਸ਼ ਵੀ ਲਾਏ ਸਨ। -ਪੀਟੀਆਈ