ਮੁੰਬਈ, 26 ਅਕਤੂਬਰ
ਨਿਰਦੇਸ਼ਕ ਅਨੁਰਾਗ ਕਸ਼ਿਅਪ ’ਤੇ ਜਬਰ-ਜਨਾਹ ਦੇ ਦੋਸ਼ ਲਾਉਣ ਵਾਲੀ ਅਭਿਨੇਤਰੀ ਪਾਇਲ ਘੋਸ਼ ਰਿਪਬਲਿਕਨ ਪਾਰਟੀ ਆਫ਼ ਇੰਡੀਆ (ਅਠਾਵਲੇ) ਵਿਚ ਸ਼ਾਮਲ ਹੋ ਗਈ ਹੈ। ਘੋਸ਼ ਕੁਝ ਹੋਰਾਂ ਨਾਲ ਪਾਰਟੀ ਮੁਖੀ ਤੇ ਕੇਂਦਰੀ ਮੰਤਰੀ ਰਾਮਦਾਸ ਅਠਾਵਲੇ ਦੀ ਹਾਜ਼ਰੀ ਵਿਚ ਆਰਪੀਆਈ (ਏ) ਦੀ ਮੈਂਬਰ ਬਣੀ। ਉਸ ਨੂੰ ਪਾਰਟੀ ਦੇ ਮਹਿਲਾ ਵਿੰਗ ਦੀ ਉਪ ਪ੍ਰਧਾਨ ਬਣਾਇਆ ਗਿਆ ਹੈ। ਅਠਾਵਲੇ ਨੇ ਕਿਹਾ ਕਿ ਘੋਸ਼ ਅਤੇ ਹੋਰਾਂ ਦੇ ਆਉਣ ਨਾਲ ਪਾਰਟੀ ਮਜ਼ਬੂਤ ਹੋਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਕਸ਼ਿਅਪ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਅਨੁਰਾਗ ਲਗਾਤਾਰ ਪਾਇਲ ਘੋਸ਼ ਵੱਲੋਂ ਲਾਏ ਦੋਸ਼ਾਂ ਤੋਂ ਇਨਕਾਰ ਕਰਦੇ ਰਹੇ ਹਨ। -ਪੀਟੀਆਈ