ਮੁੰਬਈ, 9 ਅਗਸਤ
ਬਜ਼ੁਰਗ ਅਦਾਕਾਰ ਸਤੀਸ਼ ਸ਼ਾਹ ਨੇ ਐਤਵਾਰ ਨੂੰ ਖੁਲਾਸਾ ਕੀਤਾ ਕਿ ਉਹ ਪਿਛਲੇ ਮਹੀਨੇ ਕੋਵਿਡ-19 ਤੋਂ ਪੀੜਤ ਸਨ ਪਰ ਚੰਗੀ ਦੇਖਭਾਲ ਕਾਰਨ ਉਹ ਠੀਕ ਹੋ ਗਏ। ” ਸਾਰਾਭਾਈ ਵਰਸਿਜ਼ ਸਰਾਭਾਈ ” ਅਤੇ ” ਯੇ ਜੋ ਹੈ ਜ਼ਿੰਦਗੀ ” ਲਈ ਮਸ਼ਹੂਰ 69 ਸਾਲਾ ਅਦਾਕਾਰਾ ਨੂੰ ਕਰੋਨਾ ਕਾਰਨ 20 ਜੁਲਾਈ ਨੂੰ ਲੀਲਾਵਤੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ। 28 ਜੁਲਾਈ ਨੂੰ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਸ਼ਾਹ ਨੇ ਕਿਹਾ, ‘ਮੈਂ ਹੁਣੇ ਠੀਕ ਹਾਂ ਤੇ ਮੈਂ 11 ਅਗਸਤ ਤੱਕ ਘਰ ਅੰਦਰ ਇਕਾਂਤਵਾਸ ਵਿੱਚ ਰਹਿਣਾ ਹੈ। ਮੈਂ ਠੀਕ ਹੋਣ ’ਤੇ ਹਸਪਤਾਲ ਦੇ ਸਟਾਫ ਦਾ ਸ਼ੁਕਰਗੁਜ਼ਾਰ ਹਾਂ।’