ਮੁੰਬਈ, 21 ਦਸੰਬਰ
ਬੌਲੀਵੁੱਡ ਅਦਾਕਾਰ ਅਰਜੁਨ ਰਾਮਪਾਲ ਅੱਜ ਡਰੱਗ ਕੇਸ ਵਿਚ ਪੁੱਛਗਿੱਛ ਲਈ ਐਨਸੀਬੀ ਅੱਗੇ ਪੇਸ਼ ਹੋਏ। ਕੇਂਦਰੀ ਏਜੰਸੀ ਵੱਲੋਂ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਬੌਲੀਵੁੱਡ ਵਿਚ ਨਸ਼ਿਆਂ ਦੀ ਤਸਕਰੀ ਬਾਰੇ ਕੇਸ ਦਰਜ ਕੀਤਾ ਗਿਆ ਸੀ। ਐਨਸੀਬੀ ਅਧਿਕਾਰੀ ਮੁਤਾਬਕ 47 ਸਾਲਾ ਅਦਾਕਾਰ ਨੂੰ ਪਿਛਲੇ ਹਫ਼ਤੇ ਸੰਮਨ ਭੇਜੇ ਗਏ ਸਨ, ਪਰ ਉਸ ਨੇ ਪੇਸ਼ ਹੋਣ ਲਈ 22 ਦਸੰਬਰ ਤੱਕ ਦਾ ਸਮਾਂ ਮੰਗਿਆ ਸੀ। ਇਸ ਲਈ ਨਿੱਜੀ ਕਾਰਨਾਂ ਦਾ ਹਵਾਲਾ ਦਿੱਤਾ ਗਿਆ ਸੀ। ਜ਼ਿਕਰਯੋਗ ਹੈ ਕਿ ਨਵੰਬਰ ਵਿਚ ਕੇਂਦਰੀ ਏਜੰਸੀ ਨੇ ਬਾਂਦਰਾ ਸਥਿਤ ਰਾਮਪਾਲ ਦੀ ਰਿਹਾਇਸ਼ ਦੀ ਤਲਾਸ਼ੀ ਲਈ ਸੀ ਤੇ ਕੁਝ ਸਮੱਗਰੀ ਜ਼ਬਤ ਕੀਤੀ ਸੀ। -ਪੀਟੀਆਈ