ਨਵੀਂ ਦਿੱਲੀ, 31 ਮਈ
ਅਦਾਕਾਰਾ ਤੇ ਵਾਤਾਵਰਨ ਪ੍ਰੇਮੀ ਜੂਹੀ ਚਾਵਲਾ ਨੇ ਅੱਜ ਦਿੱਲੀ ਹਾਈ ਕੋਰਟ ਦਾ ਰੁਖ਼ ਕਰਦਿਆਂ 5ਜੀ ਵਾਇਰਲੈੱਸ ਨੈੱਟਵਰਕਾਂ ਦੀ ਸਥਾਪਤੀ ਦਾ ਵਿਰੋਧ ਕੀਤਾ ਹੈ। ਅਦਾਕਾਰਾ ਨੇ ਕਿਹਾ ਕਿ ਮੋਬਾਈਲਾਂ ਵਿੱਚ 5ਜੀ ਤਕਨੀਕ ਨਾਲ ਨਾਗਰਿਕਾਂ, ਜਾਨਵਰਾਂ ਅਤੇ ਫੁੱਲ ਬੂਟਿਆਂ ’ਤੇ ਰੇਡੀਏਸ਼ਨ (ਹਾਨੀਕਾਰਕ ਕਿਰਨਾਂ) ਦਾ ਬੁਰਾ ਅਸਰ ਪੈਣ ਦੇ ਮਾਮਲੇ ਵਧਣਗੇ। ਪਟੀਸ਼ਨ ਵਿੱਚ ਦਾਅਵਾ ਕੀਤਾ ਗਿਆ ਹੈ ਕਿ 5ਜੀ ਯੋਜਨਾਵਾਂ ਦੇ ਮਨੁੱਖਾਂ ’ਤੇ ਗੰਭੀਰ ਤੇ ਅਟੱਲ ਅਸਰ ਪੈਣ ਦੇ ਨਾਲ ਧਰਤੀ ਦੇ ਵਾਤਾਵਰਨ ਪ੍ਰਬੰਧ ਨੂੰ ਵੀ ਸਥਾਈ ਨੁਕਸਾਨ ਪੁੱਜੇਗਾ। ਪਟੀਸ਼ਨ ਅੱਜ ਜਸਟਿਸ ਸੀ.ਹਰੀ ਸ਼ੰਕਰ ਕੋਲ ਸੁਣਵਾਈ ਲਈ ਆਈ ਸੀ, ਪਰ ਉਨ੍ਹਾਂ ਇਸ ਨੂੰ ਅੱਗੇ ਹੋਰ ਬੈਂਚ ਕੋਲ ਤਬਦੀਲ ਕਰ ਦਿੱਤਾ, ਜਿਸ ’ਤੇ ਹੁਣ 2 ਜੂਨ ਨੂੰ ਸੁਣਵਾਈ ਹੋਵੇਗੀ। -ਪੀਟੀਆਈ