ਲਲਿਤ ਮੋਹਨ
ਧਰਮਸ਼ਾਲਾ, 12 ਨਵੰਬਰ
ਅਭਿਨੇਤਾ ਆਸਿਫ਼ ਬਸਰਾ ਨੇ ਵੀਰਵਾਰ ਨੂੰ ਧਰਮਸ਼ਾਲਾ ਦੇ ਮੈਕਲੋਡਗੰਜ ਵਿੱਚ ਕਥਿਤ ਤੌਰ ‘ਤੇ ਖ਼ੁਦਕੁਸ਼ੀ ਕਰ ਲਈ। ਆਸਿਫ ਨੂੰ ਉਸ ਦੀ ਯੂਕੇ ਸਥਿਤ ਪ੍ਰੇਮਿਕਾ ਨੇ ਉਸ ਦੇ ਘਰ ਦੀ ਛੱਤ ’ਤੇ ਲਟਕਿਆ ਦੇਖਿਆ ਸੀ। ਉਹ 53 ਸਾਲ ਦਾ ਸੀ। ਥੀਏਟਰ ਅਦਾਕਾਰ ਨੇ ਮੈਕਲੋਡਗੰਜ ਵਿੱਚ ਦੋ ਮਕਾਨ ਕਿਰਾਏ ’ਤੇ ਲਏ ਸਨ। ਵੀਰਵਾਰ ਸਵੇਰੇ ਕਰੀਬ ਸਾਢੇ 10 ਵਜੇ ਆਸਿਫ ਆਪਣੇ ਕੁੱਤੇ ਨੂੰ ਸੈਰ ਕਰਨ ਲਈ ਬਾਹਰ ਲੈ ਗਿਆ, ਜਦੋਂ ਉਹ ਵਾਪਸ ਨਹੀਂ ਆਇਆ ਤਾਂ ਉਸ ਦੀ ਮਿੱਤਰ ਉਸ ਦੀ ਭਾਲ ਵਿੱਚ ਨਿਕਲੀ। ਉਸ ਨੇ ਕੁੱਤਾ ਖੁੱਲ੍ਹਾ ਘੁੰਮਦਾ ਦੇਖਿਆ। ਇਸ ਤੋਂ ਬਾਅਦ ਉਹ ਆਸਿਫ਼ ਦੇ ਦੂਜੇ ਘਰ ਗਈ ਜਿਥੇ ਉਹ ਦੀ ਛੱਤ ’ਤੇ ਲਟਕ ਰਿਹਾ ਸੀ। ਅਭਿਨੇਤਾ ਨੇ ਆਪਣੇ ਕੁੱਤੇ ਦੇ ਪਟੇ ਨਾਲ ਬੰਨ੍ਹੀ ਰੱਸੀ ਨਾਲ ਖੁ਼ਦਕੁਸ਼ੀ ਕਰ ਲਈ। ਪੁਲੀਸ ਸੁਪਰਡੈਂਟ ਕਾਂਗੜਾ ਵਿਮੁਕਤ ਰੰਜਨ ਨੂੰ ਦੱਸਿਆ ਕਿ ਮਾਮਲੇ ਤੋਂ ਜਾਪਦਾ ਹੈ ਕਿ ਅਦਾਕਾਰ ਡਿਪਰੈਸ਼ਨ ਦਾ ਸ਼ਿਕਾਰ ਸੀ। ਪੁਲੀਸ ਨੇ ਮਾਮਲਾ ਦਰਜ ਕਰ ਲਿਆ ਹੈ। ਬਸਰਾ ਨੇ “ਬਲੈਕ ਫ੍ਰਾਈਡੇ”, “ਪਰਜ਼ਾਨੀਆ” ਅਤੇ “ਆਊਟਸੋਰਸ” ਵਿਚ ਅਹਿਮ ਭੂਮਿਕਾ ਅਦਾ ਕੀਤੀ ਹੈ। ਇਸ ਤੋਂ ਇਲਾਵਾ ਉਸ ਨੇ ਕਈ ਫਿਲਮਾਂ ਵਿੱਚ ਸ਼ਾਨਦਾਰ ਭੂਮਿਕਾ ਅਦਾ ਕੀਤੀ।