ਮੁੰਬਈ, 6 ਮਈ
ਸਥਾਨਕ ਪੁਲੀਸ ਨੇ ਸਬ-ਅਰਬਨ ਬਾਂਦਰਾ ਸਥਿਤ ਕਲੱਬ ਵਿੱਚ 44 ਸਾਲਾ ਬਰਤਾਨਵੀ ਮਹਿਲਾ ਨਾਲ ਕਥਿਤ ਛੇੜਖਾਨੀ ਦੇ ਦੋਸ਼ ਵਿੱਚ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੀੜਤ ਮਹਿਲਾ, ਜੋ ਇਥੇ ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨ ਵਿੱਚ ਕੰਮ ਕਰਦੀ ਹੈ, ਮੰਗਲਵਾਰ ਸ਼ਾਮ ਨੂੰ ਆਪਣੇ ਪਤੀ ਤੇ ਕੁਝ ਦੋਸਤਾਂ ਨਾਲ ਕਲੱਬ ਗਈ ਸੀ। ਬਰਤਾਨਵੀ ਮਹਿਲਾ ਤੇ ਉਸ ਦਾ ਪਤੀ ਇਕੋ ਦਫ਼ਤਰ ਵਿੱਚ ਕੰਮ ਕਰਦੇ ਹਨ। ਅਧਿਕਾਰੀ ਨੇ ਕਿਹਾ, ‘‘ਮਹਿਲਾ ਰਾਤ ਸਾਢੇ ਗਿਆਰਾਂ ਵਜੇ ਦੇ ਕਰੀਬ ਪਖਾਨੇ ਗਈ ਤਾਂ 35 ਸਾਲਾ ਮੁਲਜ਼ਮ ਨੇ ਉਸ ਨਾਲ ਛੇੜਖਾਨੀ ਕੀਤੀ। ਮਗਰੋਂ ਉਹ ਆਪਣੇ ਮੇਜ਼ ’ਤੇ ਮੁੜ ਆਈ ਤੇ ਸਾਰੀ ਘਟਨਾ ਆਪਣੇ ਪਤੀ ਤੇ ਦੋਸਤਾਂ ਨੂੰ ਦੱਸੀ। ਉਨ੍ਹਾਂ ਮੁਲਜ਼ਮ ਨੂੰ ਫੜ ਲਿਆ।’’ ਮੁਲਜ਼ਮ, ਜਿਸ ਦੀ ਪਛਾਣ ਘਣਸ਼ਿਆਮ ਲਾਲਚੰਦ ਯਾਦਵ ਵਜੋਂ ਦੱਸੀ ਗਈ ਹੈ, ਖ਼ਿਲਾਫ਼ ਆਈਪੀਸੀ ਦੀ ਧਾਰਾ 354, 354ਏ ਤੇ 509 ਤਹਿਤ ਕੇਸ ਦਰਜ ਕੀਤਾ ਗਿਆ ਹੈ। -ਪੀਟੀਆਈ