ਨਵੀਂ ਦਿੱਲੀ, 18 ਅਗਸਤ
ਅੰਤਰਰਾਸ਼ਟਰੀ ਕਿਰਤ ਸੰਗਠਨ (ਆਈਐੱਲਓ) ਅਤੇ ਏਸ਼ੀਅਨ ਡਿਵੈਲਪਮੈਂਟ ਬੈਂਕ ਦੀ ਰਿਪੋਰਟ ਅਨੁਸਾਰ, ਕੋਵਿਡ-19 ਮਹਾਮਾਰੀ ਦੇ ਕਾਰਨ ਦੇਸ਼ ਦੇ ਕਰੀਬ 41 ਲੱਖ ਨੌਜਵਾਨ ਨੌਕਰੀਆਂ ਗੁਆ ਚੁੱਕੇ ਹਨ ਜਦਕਿ ਉਸਾਰੀ ਅਤੇ ਖੇਤ ਖੇਤਰ ਵਿੱਚ ਸਭ ਤੋਂ ਵੱਧ ਨੌਕਰੀਆਂ ਗਈਆਂ। ਪ੍ਰਾਪਤ ਜਾਣਕਾਰੀ ਮੁਤਾਬਕ, “ਭਾਰਤ ਵਿੱਚ ਕਰੋਨਾ ਕਾਰਨ 41 ਨੌਜਵਾਨਾਂ ਦੇ ਨੌਕਰੀ ਗੁਆਉਣ ਦਾ ਅਨੁਮਾਨ ਹੈ। ਮੰਗਲਵਾਰ ਨੂੰ ਜਾਰੀ ਕੀਤੀ ਰਿਪੋਰਟ ਮੁਤਾਬਕ ਉਸਾਰੀ ਅਤੇ ਖੇਤੀਬਾੜੀ ਸਣੇ ਸੱਤ ਪ੍ਰਮੁੱਖ ਖੇਤਰਾਂ ਵਿੱਚ ਨੌਕਰੀਆਂ ਵੱਡੇ ਪੱਧਰ ’ਤੇ ਗਈਆਂ।