ਅਯੁੱਧਿਆ: ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਅੱਜ ਟਵਿੱਟਰ ਉਤੇ ਅਯੁੱਧਿਆ ਦੇ ਇਕ ਕੋਵਿਡ ਪਾਜ਼ੇਟਿਵ ਅਧਿਆਪਕ ਦੇ ਪਰਿਵਾਰ ਦੀ ਮੰਗ ਨੂੰ ਪ੍ਰਸ਼ਾਸਨ ਤੇ ਲੋਕਾਂ ਤੱਕ ਵੱਡੇ ਪੱਧਰ ਉਤੇ ਪਹੁੰਚਾਉਣ ਵਿਚ ਮਦਦ ਕੀਤੀ। ਪੀੜਤ ਸਕੂਲ ਅਧਿਆਪਕ ਨੂੰ ਆਕਸੀਜਨ ਦੀ ਲੋੜ ਸੀ। ਫੈਜ਼ਾਬਾਦ ਦੇ ਭਾਜਪਾ ਸੰਸਦ ਮੈਂਬਰ ਲੱਲੂ ਸਿੰਘ ਨੇ ਜ਼ਿਲ੍ਹੇ ਵਿਚ ਆਕਸੀਜਨ ਦੀ ਕਮੀ ਹੋਣ ਦੀ ਗੱਲ ਮੰਨੀ ਹੈ। ਜ਼ਿਲ੍ਹਾ ਹਸਪਤਾਲ ਆਕਸੀਜਨ ਨਾ ਹੋਣ ਕਾਰਨ ਮਰੀਜ਼ ਦਾਖਲ ਨਹੀਂ ਕਰ ਰਿਹਾ। ਤਿੰਨ ਮਰੀਜ਼ਾਂ ਦੀ ਇੱਥੇ ਆਕਸੀਜਨ ਦੀ ਕਮੀ ਕਾਰਨ ਮੌਤ ਹੋ ਗਈ ਹੈ। ਅਬਦੁੱਲਾ ਨੇ ਟਵੀਟ ਕਰ ਕੇ ਆਨੰਦ ਪਾਂਡੇ (52) ਲਈ ਆਕਸੀਜਨ ਤੇ ਬੈੱਡ ਦਾ ਪ੍ਰਬੰਧ ਕਰਨ ਦੀ ਅਪੀਲ ਕੀਤੀ। ਪੀੜਤ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਉਹ ਅਯੁੱਧਿਆ ਮੈਡੀਕਲ ਕਾਲਜ ਤੇ ਸਰਕਾਰੀ ਹਸਪਤਾਲਾਂ ਵਿਚ ਦੌੜ-ਭੱਜ ਕਰ ਚੁੱਕੇ ਹਨ ਪਰ ਕਿਤੇ ਵੀ ਆਕਸੀਜਨ ਨਹੀਂ ਹੈ। ਉਨ੍ਹਾਂ ਕਿਹਾ ਕਿ ਸਿਆਸੀ ਆਗੂ, ਲੋਕ ਪ੍ਰਤੀਨਿਧ ਤੇ ਪ੍ਰਸ਼ਾਸਨ ਵੀ ਮਦਦ ਨਹੀਂ ਕਰ ਸਕੇ। -ਪੀਟੀਆਈ