ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 26 ਮਾਰਚ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਖ਼ਿਲਾਫ਼ ਆਮ ਆਦਮੀ ਪਾਰਟੀ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਿਹਾਇਸ਼ ਘੇਰਨ ਦੇ ਐਲਾਨ ਬਾਅਦ ਦਿੱਲੀ ਪੁਲੀਸ ਨੇ ਜਿਥੇ ਚੌਕਸੀ ਵਧਾ ਦਿੱਤੀ ਹੈ, ਉਥੇ ਟਰੈਫ਼ਿਕ ਪੁਲੀਸ ਨੇ ਰਾਜਧਾਨੀ ਦੇ ਕੇਂਦਰੀ ਹਿੱਸੇ ਵਿੱਚ ਵਾਹਨਾਂ ਦੀ ਆਵਾਜਾਈ ’ਤੇ ਪਾਬੰਦੀ ਲਗਾ ਕੇ ਵਿਸ਼ੇਸ਼ ਪ੍ਰਬੰਧ ਕੀਤੇ ਹਨ। ਦਿੱਲੀ ਟ੍ਰੈਫਿਕ ਪੁਲੀਸ ਨੇ ਐਡਵਾਈਜ਼ਰੀ ‘ਚ ਕਿਹਾ ਕਿ ਮੱਧ ਦਿੱਲੀ ‘ਚ ਆਵਾਜਾਈ ਪ੍ਰਭਾਵਿਤ ਰਹੇਗੀ ਅਤੇ ਤੁਲਗਾਕ ਰੋਡ, ਸਫਦਰਜੰਗ ਰੋਡ ਅਤੇ ਕਮਲ ਅਤਾਤੁਰਕ ਮਾਰਗ ‘ਤੇ ਵਾਹਨਾਂ ਦੀ ਪਾਰਕਿੰਗ ਦੀ ਇਜਾਜ਼ਤ ਨਹੀਂ ਹੋਵੇਗੀ।