ਮੁੰਬਈ: ਮੁੰਬਈ ਪੁਲੀਸ ਨੇ ਬੌਲੀਵੁੱਡ ਸੁਪਰਸਟਾਰ ਆਮਿਰ ਖ਼ਾਨ ਦੇ ਡੀਪਫੇਕ ਵੀਡੀਓ ਨੂੰ ਲੈ ਕੇ ਅਣਪਛਾਤੇ ਵਿਅਕਤੀ ਖਿਲਾਫ਼ ਕੇਸ ਦਰਜ ਕੀਤਾ ਹੈ। ਵੀਡੀਓ ਵਿਚ ਅਦਾਕਾਰ ਇਕ ਸਿਆਸੀ ਪਾਰਟੀ ਲਈ ਚੋਣ ਪ੍ਰਚਾਰ ਕਰਦਾ ਨਜ਼ਰ ਆ ਰਿਹਾ ਸੀ।ਮਸਨੂਈ ਬੌਧਿਕਤਾ ਦੀ ਵਰਤੋਂ ਕਰਕੇ ਐਡਿਟ ਕੀਤੀ 27 ਸਕਿੰਟ ਦੀ ਇਸ ਕਲਿੱਪ ਵਿਚ ਖ਼ਾਨ ਜੁਮਲਿਆਂ ਤੋਂ ਬਚਣ ਦੀ ਗੱਲ ਕਰਦਾ ਨਜ਼ਰ ਆਉਂਦਾ ਹੈ। ਡੀਪਫੇਕ ਵੀਡੀਓ ਵਿਚ ਅਦਾਕਾਰ ਇਕ ਦਹਾਕੇ ਪੁਰਾਣੇ ਟੈਲੀਵਿਜ਼ਨ ਸ਼ੋਅ ‘ਸੱਤਿਆਮੇਵ ਜਯਤੇ’ ਦੇ ਇਕ ਸੀਨ ਵਿਚ ਨਜ਼ਰ ਆ ਰਿਹਾ ਹੈ। -ਪੀਟੀਆਈ