ਕਾਠਮੰਡੂ, 16 ਜਨਵਰੀ
ਨੇਪਾਲ ਦੇ ਬਾਗਮਤੀ ਸੂਬੇ ਵਿੱਚ ਅੱਜ ਤੜਕੇ ਭਾਰਤੀ ਨੰਬਰ ਵਾਲਾ ਵਾਹਨ ਨਦੀ ਵਿੱਚ ਡਿੱਗਣ ਤੋਂ ਬਾਅਦ ਨੇਪਾਲ ਪੁਲੀਸ ਨੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਪੁਲੀਸ ਮੁਤਾਬਕ ਬੋਲੈਰੋ ਗੱਡੀ ਤੜਕੇ 4.30 ਵਜੇ ਚਿਤਵਨ ਜ਼ਿਲ੍ਹੇ ਵਿੱਚ ਪੁਲ ਤੋਂ ਤ੍ਰਿਸ਼ੂਲੀ ਨਦੀ ਵਿੱਚ ਡਿੱਗ ਗਈ। ਪੁਲੀਸ ਨੇ ਕਿਹਾ ਕਿ ਉਹ ਤਲਾਸ਼ ਕਰ ਰਹੀ ਹੈ ਕੀ ਕੋਈ ਲਾਪਤਾ ਹੈ ਜਾਂ ਨਹੀਂ। ਗੱਡੀ ਦੀ ਨੰਬਰ ਪਲੇਟ ਬੀਆਰ 09 ਬੀ ਸੀ 1430 ਹੈ। ਮੀਡੀਆ ਰਿਪੋਰਟ ਵਿੱਚ ਪੁਲੀਸ ਅਤੇ ਚਸ਼ਮਦੀਦਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਜੀਪ ਦੇ ਨਦੀ ਵਿੱਚ ਡਿੱਗਣ ਤੋਂ ਪਹਿਲਾਂ ਵਾਹਨ ਦਾ ਡਰਾਈਵਰ ਛਾਲ ਮਾਰ ਗਿਆ ਤੇ ਉਹ ਸੁਰੱਖਿਅਤ ਹੈ।