ਜੰਮੂ, 23 ਜਨਵਰੀ
ਸੀਮਾ ਸੁਰੱਖਿਆ ਬਲ ਨੇ ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਵਿੱਚ ਪਾਕਿਸਤਾਨ ਵੱਲੋਂ ਅਤਿਵਾਦੀਆਂ ਦੀ ਘੁਸਪੈਠ ਲਈ ਬਣਾਈ ਗਈ ਇਕ ਹੋਰ ਸੁਰੰਗ ਲੱਭ ਲਈ ਹੈ। ਬੀਐੱਸਐੱਫ ਦੇ ਬੁਲਾਰੇ ਨੇ ਦੱਸਿਆ ਕਿ ਦਸ ਦਿਨਾਂ ਵਿੱਚ ਮਿਲੀ ਇਹ ਦੂਜੀ ਸੁਰੰਗ ਹੈ। ਬੁਲਾਰੇ ਨੇ ਦੱਸਿਆ ਕਿ ਹੀਰਾਨਗਰ ਸੈਕਟਰ ਦੇ ਪਨਸਾਰ ਖੇਤਰ ਵਿੱਚ ਸਰਹੱਦੀ ਚੌਕੀ ’ਤੇ ਅਜਿਹੀਆਂ ਸੁਰੰਗਾਂ ਦਾ ਪਤਾ ਲਾਉਣ ਲਈ ਚਲਾਈ ਗਈ ਮੁਹਿੰਮ ਤਹਿਤ ਇਸ ਸੁਰੰਗ ਦਾ ਪਤਾ ਲੱਗਿਆ। ਇਹ ਸੁਰੰਗ 150 ਮੀਟਰ ਲੰਬੀ ਤੇ 30 ਫੁੱਟ ਡੂੰਘੀ ਹੈ ਅਤੇ ਇਸ ਦਾ ਵਿਆਸ ਤਿੰਨ ਫੁੱਟ ਹੈ।-ਪੀਟੀਆਈ