ਨਵੀਂ ਦਿੱਲੀ, 21 ਸਤੰਬਰ
ਦਿੱਲੀ ਦੇ ਉੱਤਰ-ਪੂਰਬੀ ਇਲਾਕੇ ਸੀਮਾਪੁਰੀ ਵਿੱਚ ਬੁੱਧਵਾਰ ਤੜਕੇ ਸੜਕ ਕਿਨਾਰੇ ਸੁੱਤੇ ਪਏ ਲੋਕਾਂ ’ਤੇ ਟਰੱਕ ਚੜ੍ਹਨ ਕਾਰਨ 4 ਜਣਿਆਂ ਦੀ ਮੌਤ ਹੋ ਗਈ। ਘਟਨਾ ਵਿੱਚ ਦੋ ਹੋਰ ਜਣੇ ਜ਼ਖਮੀ ਹੋਏ ਹਨ। ਪੁਲੀਸ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਘਟਨਾ ਵਿੱਚ ਦੋ ਜਣਿਆਂ ਮੌਤ ਮੌਕੇ ’ਤੇ ਹੀ ਹੋ ਗਈ। ਇਹ ਘਟਨਾ ਬੁੱਧਵਾਰ ਤੜਕੇ 1.51 ਵਾਪਰੀ ਜਦੋਂ ਡੀਐੱਲਫ ਟੀ-ਪੁਆਂਇੰਟ ਵੱਲ ਜਾਂਦੇ ਹੋਏ ਇੱਕ ਟਰੱਕ ਡਰਾਈਵਰ ਨੇ ਡੀਟੀਸੀ ਡਿਪੂ ਟਰੈਫਿਕ ਸਿਗਨਲ ਤੋਂ ਲੰਘਦੇ ਸਮੇਂ ਡਿਵਾਈਡਰ ’ਤੇ ਸੁੱਤੇ ਹੋਏ ਛੇ ਲੋਕਾਂ ਨੂੰ ਦਰੜ ਦਿੱਤਾ। ਸ਼ਹਾਦਰਾ ਦੇ ਡੀਸੀਪੀ ਆਰ. ਸਾਥੀਆਸੁੰਦਰਮ ਨੇ ਦੱਸਿਆ ਡਰਾਈਵਰ ਲਾਪ੍ਰਵਾਹੀ ਨਾਲ ਟਰੱਕ ਚਲਾ ਰਿਹਾ ਸੀ।ਡੀਸੀਪੀ ਨੇ ਦੱਸਿਆ ਕਿ ਦੋ ਲੋਕਾਂ ਮੌਤ ਮੌਕੇ ’ਤੇ ਹੋ ਗਈ ਜਦਕਿ ਚਾਰ ਜ਼ਖ਼ਮੀਆਂ ਜੀਟੀਬੀ ਹਸਪਤਾਲ ਲਿਜਾਇਆ ਗਿਆ ਜਿੱਥੇ ਇੱਕ ਮ੍ਰਿਤਕ ਲਿਆਂਦਾ ਕਰਾਰ ਦਿੱਤਾ ਗਿਆ ਅਤੇ ਇੱਕ ਹੋਰ ਦੀ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕਾਂ ਵਿੱਚ ਤਿੰਨ ਜਣੇ ਸੀਮਾਪੁਰੀ ਵਾਸੀ ਸਨ ਅਤੇ ਇੱਕ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀ। -ਪੀਟੀਆਈ