ਅਲੀਗੜ੍ਹ, 14 ਮਈ
ਭਾਰਤੀ ਮੌਸਮ ਵਿਭਾਗ ਦੀ 16 ਮਈ ਤੱਕ ਚੱਕਰਵਰਤੀ ਤੂਫ਼ਾਨ ਆਉਣ ਦੀ ਚਿਤਾਵਨੀ ਦੇ ਮੱਦੇਨਜ਼ਰ ਮੁੰਬਈ ਅਤੇ ਕੋੀਕਣ ਖੇਤਰ ਵਿੱਚ ਮੱਛੀਆਂ ਫੜਨ ਵਾਲੀਆਂ 142 ਕਿਸ਼ਤੀਆਂ ਸ਼ੁੱਕਰਵਾਰ ਨੂੰ ਤੱਟ ’ਤੇ ਵਾਪਸ ਆ ਗਈਆਂ ਹਨ। ਮੌਸਮ ਵਿਭਾਗ ਨੇ ਵੀਰਵਾਰ ਨੂੰ ਚੱਕਰਵਰਤੀ ਤੂਫ਼ਾਨ ਦੀ ਚਿਤਾਵਨੀ ਦਿੰਦਿਆਂ ਕਿਹਾ ਸੀ ਕਿ ਗੋਆ, ਦੱਖਣੀ ਕੋਂਕਣ ਖੇਤਰ ਦੇ ਕੁੱਝ ਇਲਾਕਿਆਂ ਤੇ ਰਤਨਾਗਿਰੀ, ਸਿੰਧੂਦੁਰਗ ਜ਼ਿਲ੍ਹਿਆਂ ਵਿੱਚ ਐਤਵਾਰ ਤੇ ਸੋਮਵਾਰ ਨੂੰ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਰਾਏਗੜ੍ਹ ਦੇ ਮੱਛੀ ਪਾਲਣ ਵਿਭਾਗ ਦੇ ਸਹਾਇਕ ਡਾਇਰੈਕਟਰ ਸੁਰੇਸ਼ ਭਾਰਤੀ ਨੇ ਦੱਸਿਆ ਕਿ 40 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾ ਚੱਲਣ ਦੀ ਸੰਭਾਵਨਾ ਹੈ। ਮੌਸਮ ਸਬੰਧੀ ਚਿਤਾਵਨੀ ਮਗਰੋਂ ਵਿਭਾਗ ਨੇ ਮਛੇਰਿਆਂ ਨੂੰ ਤੱਟ ’ਤੇ ਵਾਪਸ ਆਉਣ ਦੀ ਸਲਾਹ ਦਿੱਤੀ ਸੀ। ਅਧਿਕਾਰੀ ਨੇ ਦੱਸਿਆ ਕਿ ਅਲੀਗੜ੍ਹ, ਮੁਰਾਦ ਅਤੇ ਉਰਨ ਤਾਲੁਕ ਤੋਂ ਮੱਛੀਆਂ ਫੜਨ ਵਾਲੀਆਂ ਕਰੀਬ 142 ਕਿਸ਼ਤੀਆਂ ਤੱਟ ’ਤੇ ਵਾਪਸ ਆ ਗਈਆਂ ਹਨ। -ਪੀਟੀਆਈ