ਨਵੀਂ ਦਿੱਲੀ, 4 ਜਨਵਰੀ
ਆਮਦਨ ਕਰ ਵਿਭਾਗ ਦੀ ਟੀਮ ਨੇ ਅੱਜ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਜਵਾਈ ਰਾਬਰਟ ਵਾਡਰਾ ਦੇ ਦਿੱਲੀ ਸਥਿਤ ਦਫਤਰ ’ਚ ਦਸਤਕ ਦਿੱਤੀ। ਵਿਭਾਗ ਦੀ ਟੀਮ ਵਾਡਰਾ ਤੇ ਉਨ੍ਹਾਂ ਦੀ ਕੰਪਨੀ ਨਾਲ ਜੁੜੀ ਕੁਝ ਬੇਨਾਮੀ ਜਾਇਦਾਦਾਂ ਦੇ ਮਾਮਲੇ ’ਚ ਉਨ੍ਹਾਂ ਦੇ ਬਿਆਨ ਦਰਜ ਕਰਨ ਪਹੁੰਚੀ ਹੈ। ਸੂਤਰਾਂ ਅਨੁਸਾਰ ਸਾਊਥ ਈਸਟ ਦਿੱਲੀ ਸਥਿਤ ਸੁਖਦੇਵ ਵਿਹਾਰ ਵਾਲੇ ਦਫ਼ਤਰ ’ਚ ਵਾਡਰਾ ਦਾ ਬਿਆਨ ਦਰਜ ਹੋਵੇਗਾ।