ਨਵੀਂ ਦਿੱਲੀ: ਵੱਟਸਐਪ ਇਕ ਵਾਰ ਨਜ਼ਰ ਆਉਣ ਵਾਲੇ ‘ਵਿਊ ਵਨਸ ਮੈਸੇਜ’ ਦਾ ਸਕਰੀਨ ਸ਼ਾਟ ਲੈਣ ’ਤੇ ਰੋਕ ਲਾਉਣ ਜਾ ਰਹੀ ਹੈ। ਇਸ ਵਾਸਤੇ ਕੰਪਨੀ ਜਲਦੀ ਹੀ ਇਕ ਨਵਾਂ ਫੀਚਰ ਲੈ ਕੇ ਆ ਰਹੀ ਹੈ। ਮੈਟਾ ਦੀ ਮਾਲਕੀ ਵਾਲੀ ਵੱਟਸਐਪ ਨੇ ਅੱਜ ਇਕ ਬਿਆਨ ਵਿੱਚ ਕਿਹਾ ਕਿ ਨਵਾਂ ਫੀਚਰ ਆਉਣ ਤੋਂ ਬਾਅਦ ‘ਵਿਊ ਵਨਸ ਮੈਸੇਜ’ ਸ਼੍ਰੇਣੀ ਵਾਲੇ ਸੁਨੇਹੇ ਦਾ ਹੁਣ ਕੋਈ ਸਕਰੀਨ ਸ਼ਾਟ ਨਹੀਂ ਲੈ ਸਕੇਗਾ। ਮੈਟਾ ਦੇ ਸੀਈਓ ਮਾਰਕ ਜ਼ੁਕਰਬਰਗ ਨੇ ਕਿਹਾ ਕਿ ਇਸ ਨਾਲ ਇਸਤੇਮਾਲ ਕਰਨ ਵਾਲੇ ਦੀ ਨਿੱਜਤਾ ਨੂੰ ਸਰੱਖਿਅਤ ਰੱਖਣ ’ਚ ਮਦਦ ਮਿਲੇਗੀ। -ਪੀਟੀਆਈ