ਸੁਰੇਸ਼ ਐਸ ਦੁੱਗਰ
ਜੰਮੂ, 22 ਸਤੰਬਰ
ਅਮਰਨਾਥ ਯਾਤਰਾ ਆਉਣ ਵਾਲੇ ਦਿਨਾਂ ਵਿਚ ਹੋਰ ਸੌਖਾਲੀ ਹੋ ਜਾਵੇਗੀ ਤੇ ਇਸ ਯਾਤਰਾ ’ਤੇ ਜਾਣ ਲਈ ਸ਼ਰਧਾਲੂਆਂ ਨੂੰ ਪੈਦਲ ਨਹੀਂ ਤੁਰਨਾ ਪਵੇਗਾ। ਜੰਮੂ ਪ੍ਰਸ਼ਾਸਨ ਵਲੋਂ ਇਸ ਲਈ ਸੜਕ ਬਣਾਈ ਜਾਵੇਗੀ ਜਿਸ ਤੋਂ ਕੁਝ ਦੂਰ ਹੀ ਸ਼ਰਧਾਲੂ ਆਪਣੇ ਵਾਹਨ ਪਾਰਕ ਕਰ ਸਕਣਗੇ। ਇਸ ਦੀ ਪੁਸ਼ਟੀ ਉਪ ਰਾਜਪਾਲ ਮਨੋਜ ਸਿਨਹਾ ਨੇ ਇਕ ਇੰਟਰਵਿਊ ਦੌਰਾਨ ਕੀਤੀ। ਉਨ੍ਹਾਂ ਕਿਹਾ ਕਿ ਇਸ ਲਈ ਬਾਰਡਰ ਰੋਡ ਆਰਗੇਨਾਈਜੇਸ਼ਨ (ਬੀਆਰਓ) ਨੂੰ ਅਮਰਨਾਥ ਗੁਫਾ ਤੱਕ ਸੜਕ ਬਣਾਉਣ ਲਈ ਕਿਹਾ ਗਿਆ ਹੈ। ਬੀਆਰਓ ਅਮਰਨਾਥ ਯਾਤਰਾ ਦੇ ਰੂਟ ’ਤੇ ਸੜਕ ਬਣਾਉਣ ਲਈ ਤਿਆਰ ਹੈ।