ਸ਼ਿਮਲਾ: ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਵਿੱਚ ਅੱਜ ਬਾਰਾਤੀਆਂ ਨੂੰ ਲਿਜਾ ਰਹੀ ਪਿਕਅੱਪ ਵੈਨ ਦੇ ਡੂੰਘੀ ਖੱਡ ਵਿੱਚ ਡਿੱਗਣ ਨਾਲ ਦਸ ਵਿਅਕਤੀਆਂ ਦੀ ਮੌਤ ਹੋ ਗਈ ਤੇ ਦੋ ਜਣੇ ਜ਼ਖ਼ਮੀ ਹੋ ਗਏ। ਸ਼ਿਲਾਏ ਸਬ ਡਿਵੀਜ਼ਨਲ ਮੈਜਿਸਟਰੇਟ ਸੁਰੇਸ਼ ਸਿੰਘਾ ਨੇ ਕਿਹਾ ਕਿ ਪਿਕਅੱਪ ਵੈਨ ਸ਼ਿਲਾਏ ਸਬ-ਡਿਵੀਜ਼ਨ ਵਿੱਚ ਪਾਸ਼ੋਗ ਨੇੜੇ ਡੂੰਘੀ ਖੱਡ ਵਿੱਚ ਡਿੱਗ ਗਈ। ਹਾਦਸਾ ਪਾਉਂਟਾ ਸਾਹਿਬ ਤੇ ਸ਼ਿਲਾਏ ਸਬ-ਡਿਵੀਜ਼ਨਾਂ ਦੀ ਸਰਹੱਦ ’ਤੇ ਹੋਇਆ। ਐੱਸਡੀਐੱਮ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਪਿਕਅੱਪ ਵੈਨ ਵਿੱਚ ਸਵਾਰ ਬਾਰਾਤੀਆਂ ’ਚੋਂ ਨੌਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂਕਿ ਇਕ ਜਣੇ ਨੇ ਪਾਉਂਟਾ ਸਾਹਿਬ ਲਿਜਾਂਦਿਆਂ ਰਾਹ ਵਿੱਚ ਦਮ ਤੋੜ ਦਿੱਤਾ। -ਪੀਟੀਆਈ