ਤਿਰੂਪਤੀ, 19 ਜੁਲਾਈ
ਇਥੋਂ ਦੇ ਕੌਮਾਂਤਰੀ ਹਵਾਈ ਅੱਡੇ ’ਤੇ ਅੱਜ ਊਸ ਸਮੇਂ ਵੱਡਾ ਹਾਦਸਾ ਹੋਣੋਂ ਟਲ ਗਿਆ ਜਦੋਂ ਜਹਾਜ਼ ਦੇ ਊਤਰਨ ਤੋਂ ਕੁਝ ਮਿੰਟ ਪਹਿਲਾਂ ਰਨਵੇਅ ’ਤੇ ਫਾਇਰ ਇੰਜਣ ਪਲਟ ਗਿਆ। ਸਵੇਰੇ ਸਾਢੇ 9 ਵਜੇ ਵਾਪਰੀ ਘਟਨਾ ਮਗਰੋਂ ਬੰਗਲੂਰੂ ਤੋਂ ਆ ਰਹੀ ਇੰਡੀਗੋ ਦੀ ਊਡਾਣ ਹਵਾਈ ਅੱਡੇ ’ਤੇ ਊਤਰਨ ਦੀ ਬਜਾਏ ਵਾਪਸ ਬੰਗਲੂਰੂ ਲਈ ਰਵਾਨਾ ਹੋ ਗਈ। ਫਾਇਰ ਇੰਜਣ ਰੁਟੀਨ ਜਾਂਚ ਲਈ ਰਨਵੇਅ ’ਤੇ ਗਿਆ ਸੀ ਪਰ ਊਹ ਤਿਲਕ ਕੇ ਇਕ ਪਾਸੇ ਨੂੰ ਪਲਟ ਗਿਆ। ਹਾਦਸੇ ’ਚ ਕੋਈ ਵੀ ਵਿਅਕਤੀ ਜ਼ਖ਼ਮੀ ਨਹੀਂ ਹੋਇਆ। ਹਵਾਈ ਅੱਡੇ ਦੇ ਅਧਿਕਾਰੀਆਂ ਨੇ ਕਰੀਬ ਢਾਈ ਘੰਟਿਆਂ ’ਚ ਰਨਵੇਅ ਖਾਲੀ ਕਰਵਾਇਆ ਜਿਸ ਮਗਰੋਂ ਊਡਾਣਾਂ ਦੇ ਆਊਣ-ਜਾਣ ਦਾ ਸਿਲਸਿਲਾ ਮੁੜ ਸ਼ੁਰੂ ਹੋ ਸਕਿਆ।