ਨਵੀਂ ਦਿੱਲੀ, 8 ਮਾਰਚ
ਲੜਕੀਆਂ/ਔਰਤਾਂ ਦਾ ਬਚਪਨ ’ਚ ਹੀ ਵਿਆਹ ਕੀਤੇ ਜਾਣ ਦੇ ਮਾਮਲੇ ਵਿਚ ਭਾਰਤ ਦੁਨੀਆ ਦੇ ਮੋਹਰੀ ਦੇਸ਼ਾਂ ’ਚ ਸ਼ੁਮਾਰ ਹੈ। ਦੁਨੀਆ ਭਰ ਵਿਚ ਹੁੰਦੇ ਅਜਿਹੇ ਵਿਆਹਾਂ ਵਿਚੋਂ ਅੱਧੇ ਭਾਰਤ ਸਣੇ ਪੰਜ ਮੁਲਕਾਂ ਵਿਚ ਹੁੰਦੇ ਹਨ। ਯੂਨੀਸੈੱਫ ਵੱਲੋਂ ਰਿਲੀਜ਼ ਕੀਤੀ ਇਕ ਰਿਪੋਰਟ ਮੁਤਾਬਕ ਦੁਨੀਆ ਭਰ ਵਿਚ ਜਿਹੜੀਆਂ 65 ਕਰੋੜ ਮਹਿਲਾਵਾਂ ਦੇ ਵਿਆਹ ਬਾਲ ਉਮਰ ਵਿਚ ਹੋਏ ਹਨ, ਉਨ੍ਹਾਂ ’ਚੋਂ ਅੱਧੇ ਬੰਗਲਾਦੇਸ਼, ਬ੍ਰਾਜ਼ੀਲ, ਇਥੋਪੀਆ, ਭਾਰਤ ਤੇ ਨਾਇਜੀਰੀਆ ਵਿਚ ਹੋਏ ਹਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਮਹਾਮਾਰੀ ਦੇ ਇਕ ਸਾਲ ਦੌਰਾਨ ਲੜਕੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਤੋਂ ਬੋਝ ਘਟਾਉਣ ਲਈ ਤੁਰੰਤ ਕਦਮ ਚੁੱਕਣ ਦੀ ਲੋੜ ਹੈ। ਇਸ ਵਿਚ ਸਕੂਲ ਖੋਲ੍ਹਣ, ਅਸਰਦਾਰ ਨੀਤੀਆਂ ਤੇ ਕਾਨੂੰਨ ਲਾਗੂ ਕਰਨ, ਸਿਹਤ ਤੇ ਸਮਾਜਿਕ ਭਲਾਈ ਸੇਵਾਵਾਂ ਤੱਕ ਸੌਖੀ ਪਹੁੰਚ ਯਕੀਨੀ ਬਣਾਉਣ ਦੀ ਗੱਲ ਕੀਤੀ ਗਈ ਹੈ। -ਪੀਟੀਆਈ