ਨਵੀਂ ਦਿੱਲੀ, 24 ਜੁਲਾਈ
ਕੇਂਦਰ ਨੇ ਅੱਜ ਰਾਸ਼ਟਰੀ ਰਾਜਧਾਨੀ ’ਚ 34 ਸਾਲਾ ਵਿਅਕਤੀ ਦੇ ਮੰਕੀਪੌਕਸ ਪੀੜਤ ਨਿਕਲਣ ਬਾਅਦ ਉੱਚ ਪੱਧਰੀ ਸਮੀਖਿਆ ਮੀਟਿੰਗ ਕੀਤੀ। ਸੂਤਰਾਂ ਨੇ ਦੱਸਿਆ ਕਿ ਮੀਟਿੰਗ ਦੀ ਪ੍ਰਧਾਨਗੀ ਸਿਹਤ ਵਿਗਿਆਨ ਦੇ ਡਾਇਰੈਕਟੋਰੇਟ ਜਨਰਲ (ਡੀਜੀਐੱਚਐੱਸ) ਵੱਲੋਂ ਕੀਤੀ ਗਈ ਤੇ ਇਸ ਵਿੱਚ ਸਿਹਤ ਮੰਤਰਾਲੇ, ਨੈਸ਼ਨਲ ਸੈਂਟਰ ਫਾਰ ਡਿਜ਼ੀਜ਼ ਕੰਟਰੋਲ (ਐੱਨਸੀਡੀਸੀ) ਅਤੇ ਆਈਸੀਐੱਮਆਰ ਦੇ ਅਧਿਕਾਰੀਆਂ ਨੇ ਹਿੱਸਾ ਲਿਆ ਸੀ। ਦੇਸ਼ ’ਚ ਹੁਣ ਤੱਕ ਇਸ ਵਾਇਰਸ ਦੇ ਚਾਰ ਮਰੀਜ਼ ਮਿਲ ਚੁੱਕੇ ਹਨ।