ਪੇਸ਼ਾਵਰ, 2 ਜਨਵਰੀ
ਪਾਕਿਸਤਾਨੀ ਹਿੰਦੂਆਂ ਦਾ ਇੱਕ ਵਫ਼ਦ ਇਸ ਮਹੀਨੇ ਦੇ ਅਖ਼ੀਰ ਵਿੱਚ ਭਾਰਤ ਦੇ ਮੰਦਰਾਂ ਦੀ ਯਾਤਰਾ ਕਰੇਗਾ। ਅਧਿਕਾਰੀਆਂ ਨੇ ਅੱਜ ਦੱਸਿਆ ਕਿ ਸਰਕਾਰ ਦੇਸ਼ ਵਿੱਚ ਘੱਟਗਿਣਤੀਆਂ ਲਈ ਧਾਰਮਿਕ ਯਾਤਰਾ ਨੂੰ ਉਤਸ਼ਾਹਿਤ ਕਰ ਰਹੀ ਹੈ। ਪਾਕਿਸਤਾਨ ਹਿੰਦੂ ਕੌਂਸਲ ਦੇ ਪ੍ਰਧਾਨ ਰਮੇਸ਼ ਕੁਮਾਰ ਨੇ ਇਸ ਨੂੰ ਭਾਰਤ ਅਤੇ ਪਾਕਿਸਤਾਨ ਦਰਮਿਆਨ ਸਬੰਧਾਂ ਦੇ ਆਮ ਹੋਣ ਦੀ ਦਿਸ਼ਾ ਵਿੱਚ ਵੱਡਾ ਕਦਮ ਕਰਾਰ ਦਿੱਤਾ ਹੈ। ਵਫ਼ਦ ਦੇ 20 ਜਨਵਰੀ ਨੂੰ ਭਾਰਤ ਪਹੁੰਚਣ ਦੀ ਉਮੀਦ ਹੈ ਅਤੇ ਉਹ ਕਈ ਮੰਦਰਾਂ ਦੇ ਦਰਸ਼ਨ ਕਰਨਗੇ। ਇਸੇ ਦੌਰਾਨ ਭਾਰਤ, ਅਮਰੀਕਾ ਅਤੇ ਖਾੜੀ ਖੇਤਰ ਦੇ 200 ਤੋਂ ਵੱਧ ਹਿੰਦੂ ਸ਼ਰਧਾਲੂਆਂ ਨੇ ਐਤਵਾਰ ਨੂੰ ਉਤਰੀ-ਪੱਛਮੀ ਪਾਕਿਸਤਾਨ ਵਿੱਚ ਸੌ ਸਾਲ ਪੁਰਾਣੇ ਮਹਾਰਾਜਾ ਪਰਮਹੰਸ ਜੀ ਮੰਦਰ ਵਿੱਚ ਦਰਸ਼ਨ ਕੀਤੇ। -ਪੀਟੀਆਈ