ਕੋਲਕਾਤਾ, 23 ਜੁਲਾਈ
ਕੋਲਕਾਤਾ ਦੇ ਨੇਤਾਜੀ ਸੁਭਾਸ਼ ਚੰਦਰ ਬੋਸ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਸੀਆਈਐੱਸਐੱਫ ਦੇ ਅਧਿਕਾਰੀ ਨੇ ਕਥਿਤ ਤੌਰ ‘ਤੇ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਸਬ-ਇੰਸਪੈਕਟਰ ਪੰਕਜ ਕੁਮਾਰ ਵਜੋਂ ਹੋਈ ਹੈ ਤੇ ਉਸ ਦੀ ਲਾਸ਼ ਬੀਤੀ ਸ਼ਾਮ ਕਰੀਬ 7.45 ਵਜੇ ਏਅਰਪੋਰਟ ਸਟਾਫ ਲਈ ਬਣੇ ਬੇਸਮੈਂਟ ਟਾਇਲਟ ‘ਚ ਖੂਨ ਨਾਲ ਲੱਥ-ਪੱਥ ਪਈ ਮਿਲੀ। ਉਸ ਦੇ ਮੱਥੇ ‘ਤੇ ਗੋਲੀ ਦਾ ਜ਼ਖ਼ਮ ਸੀ ਅਤੇ ਉਸ ਦੀ ਸਰਵਿਸ ਪਿਸਤੌਲ ਲਾਸ਼ ਕੋਲ ਪਈ ਸੀ।