ਗਾਜ਼ੀਪੁਰ, 22 ਜਨਵਰੀ
ਪੁਲੀਸ ਨੇ ਗੈਂਗਸਟਰ ਤੋਂ ਸਿਆਸਤਦਾਨ ਬਣੇ ਮੁਖਤਾਰ ਅੰਸਾਰੀ ਖ਼ਿਲਾਫ਼ ਸਾਲ 2001 ‘ਚ ਵਾਪਰੀ ‘ਉਸਰੀ ਚੱਟੀ’ ਗੈਂਗਵਾਰ ਘਟਨਾ ਦੇ ਸਬੰਧ ਵਿੱਚ ਕਤਲ ਦਾ ਕੇਸ ਦਰਜ ਕੀਤਾ ਹੈ। ਪੁਲੀਸ ਅਧਿਕਾਰੀਆਂ ਨੇ ਅੱਜ ਦੱਸਿਆ ਕਿ ਗਾਜ਼ੀਪੁਰ ਦੇ ਥਾਣਾ ਮੁਹੰਮਦਾਬਾਦ ਵਿੱਚ ਅੰਸਾਰੀ ਖ਼ਿਲਾਫ਼ ਧਾਰਾ 302 ਤਹਿਤ ਕੇਸ ਦਰਜ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ 18 ਜਨਵਰੀ ਨੂੰ ਅਲਾਹਾਬਾਦ ਹਾਈ ਕੋਰਟ ਨੇ ਗਾਜ਼ੀਪੁਰ ਐੱਮਪੀ/ਐੱਮਐੱਲਏ ਅਦਾਲਤ ਵੱਲੋਂ ਪਿਛਲੇ ਵਰ੍ਹੇ 18 ਮਾਰਚ ਨੂੰ ਦਿੱਤੇ ਉਸ ਹੁਕਮ ਨੂੰ ਰੱਦ ਦਿੱਤਾ ਸੀ ਜਿਸ ਵਿੱਚ ਅੰਸਾਰੀ ਨੂੰ ਬਾਂਦਾ ਵਿੱਚ ਵੱਧ ਸਹੂਲਤਾਂ ਵਾਲੀ ਜੇਲ੍ਹ ਵਿੱਚ ਰੱਖਣ ਲਈ ਕਿਹਾ ਗਿਆ ਸੀ। ਸੂਬਾ ਸਰਕਾਰ ਨੇ ਹਾਈ ਕੋਰਟ ਵਿੱਚ ਆਖਿਆ ਸੀ, ”ਅੰਸਾਰੀ ਦਾ ਲੰਮਾ ਅਪਰਾਧਕ ਪਿਛੋਕੜ ਹੈ। ਉਸ ਖ਼ਿਲਾਫ਼ 58 ਅਪਰਾਧਕ ਕੇਸ ਦਰਜ ਹਨ। ਉਹ ਗੈਂਗ ਦਾ ਲੀਡਰ ਹੈ। ਅਪਰਾਧ ਗੰਭੀਰ ਕਿਸਮ ਦਾ ਹੈ।” -ਏਐੱਨਆਈ