ਇੰਦੌਰ, 21 ਅਪਰੈਲ
ਕੋਵਿਡ-19 ਦੇ ਇਲਾਜ ’ਚ ਵਰਤੀ ਜਾਣ ਵਾਲੀ ਰੈਮਡੇਸਿਵਿਰ ਦਵਾਈ ਦੀ ਕਾਲਾਬਾਜ਼ਾਰੀ ਖ਼ਿਲਾਫ਼ ਸਖਤ ਕਦਮ ਚੁੱਕਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੇ ਤਿੰਨ ਵਿਅਕਤੀਆਂ ਖ਼ਿਲਾਫ਼ ਕੌਮੀ ਸੁਰੱਖਿਆ ਕਾਨੂੰਨ (ਐੱਨਐੱਸਏ) ਤਹਿਤ ਕੇਸ ਦਰਜ ਕਰਕੇ ਉਨ੍ਹਾਂ ਨੂੰ ਜੇਲ੍ਹ ’ਚ ਬੰਦ ਰੱਖਣ ਦਾ ਹੁਕਮ ਦਿੱਤਾ ਹੈ। ਇਨ੍ਹਾਂ ’ਚ ਇੱਕ ਡਾਕਟਰ ਤੇ ਮੈਡੀਕਲ ਰਿਪ੍ਰੈਜ਼ੈਂਟੇਟਿਵ ਵੀ ਸ਼ਾਮਿਲ ਹੈ। ਰਾਜੇਂਦਰ ਨਗਰ ਥਾਣੇ ਦੀ ਇੰਚਾਰਜ ਅੰਮ੍ਰਿਤਾ ਸੋਲੰਕੀ ਨੇ ਦੱਸਿਆ ਕਿ ਪੁਲੀਸ ਨੂੰ 17 ਅਪਰੈਲ ਨੂੰ ਸ਼ਿਕਾਇਤ ਮਿਲੀ ਸੀ ਕਿ ਨੀਲੇਸ਼ ਚੌਹਾਨ ਨਾਂ ਦਾ ਵਿਅਕਤੀ ਰੈਮਡੇਸਿਵਿਰ ਦੀ ਕਾਲਾਬਾਜ਼ੀ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਚੌਹਾਨ ਤੋਂ ਪੁੱਛ ਪੜਤਾਲ ਦੌਰਾਨ ਮਿਲੇ ਸੁਰਾਗਾਂ ਦੇ ਆਧਾਰਾ ’ਤੇ ਇੱਕ ਦਵਾਈ ਕੰਪਨੀ ਦੇ ਐੱਮਆਰ ਸ਼ੁਭਮ ਪਰਮਾਰ ਤੇ ਇੱਕ ਨਿੱਜੀ ਹਸਪਤਾਲ ਦੇ ਡਾਕਟਰ ਭੁਪੇਂਦਰ ਪਰਮਾਰ ਨੂੰ ਵੀ ਇਸ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ। -ਏਜੰਸੀ