ਭੋਪਾਲ/ਇੰਦੌਰ: ਇੰਦੌਰ ਪੁਲੀਸ ਨੇ ਰਾਸ਼ਟਰੀ ਸਵੈਮਸੇਵਕ ਸੰਘ (ਆਰਐੱਸਐੱਸ) ਦੇ ਸਾਬਕਾ ਮੁਖੀ ਐੱਮ.ਐੱਸ. ਗੋਲਵਾਲਕਰ ਖ਼ਿਲਾਫ਼ ਸੋਸ਼ਲ ਮੀਡੀਆ ’ਤੇ ਕਥਿਤ ਵਿਵਾਦਿਤ ਪੋਸਟ ਸਾਂਝੀ ਕਰਨ ਬਦਲੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਦਿਗਵਿਜੈ ਸਿੰਘ ਵਿਰੁੱਧ ਕੇਸ ਦਰਜ ਕੀਤਾ ਹੈ। ਉਧਰ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਾਂਗਰਸ ਆਗੂ ’ਤੇ ਇਸ ਪੋਸਟ ਜ਼ਰੀਏ ‘ਗ਼ਲਤ ਜਾਣਕਾਰੀ’ ਫੈਲਾਉਣ ਤੇ ਸਮਾਜਿਕ ਨਫ਼ਰਤ ਦਾ ਮਾਹੌਲ ਸਿਰਜਣ ਦਾ ਦੋਸ਼ ਲਾਇਆ ਹੈ। ਚੌਹਾਨ ਨੇ ਕਿਹਾ ਕਿ ਸਾਬਕਾ ਆਰਐੱਸਐੱਸ ਮੁਖੀ ਨੇ ਆਪਣੀ ਪੂਰੀ ਜ਼ਿੰਦਗੀ ਦੌਰਾਨ ਸਮਾਜ ਵਿੱਚੋਂ ਵਖਰੇਵੇਂ ਖਤਮ ਕਰਨ ਅਤੇ ਸਮਾਜਿਕ ਏਕਤਾ ਬਣਾਉਣ ਲਈ ਕੰਮ ਕੀਤਾ। -ਪੀਟੀਆਈ