ਨਵੀਂ ਦਿੱਲੀ, 13 ਜੁਲਾਈ
ਡੋਮੀਨਿਕਾ ਵਿਚ ਗੈਰ ਕਾਨੂੰਨੀ ਢੰਗ ਨਾਲ ਦਾਖਲ ਹੋਣ ਦੇ ਦੋਸ਼ਾਂ ਦਾ ਸਾਹਮਣਾ ਕਰਨ ਵਾਲੇ ਭਗੌੜਾ ਹੀਰਾ ਕਾਰੋਬਾਰੀ ਮੇਹੁਲ ਚੋਕਸੀ ਡੋਮੀਨਿਕਾ ਸਿਰਫ ਉਦੋਂ ਹੀ ਆਵੇਗਾ, ਜਦੋਂ ਡਾਕਟਰ ਉਸ ਨੂੰ ਮੁਕੱਦਮੇ ਵਿਚ ਸ਼ਾਮਲ ਹੋਣ ਲਈ “ਤੰਦਰੁਸਤ” ਹੋਣ ਦਾ ਸਰਟੀਫਿਕੇਟ ਦੇਵੇਗਾ। ਮੀਡੀਆ ਨੇ ਡੋਮੀਨਿਕਾ ਹਾਈ ਕੋਰਟ ਤੋਂ ਚੋਕਸੀ ਨੂੰ ਮਿਲੀ ਜ਼ਮਾਨਤ ਦੀਆਂ ਸ਼ਰਤਾਂ ਦਾ ਹਵਾਲਾ ਦਿੰਦੇ ਹੋਏ ਇਹ ਜਾਣਕਾਰੀ ਦਿੱਤੀ। ਚੋਕਸੀ ਨੂੰ ਕੈਰੇਬੀਅਨ ਦੇਸ਼ ਤੋਂ ਵਾਪਸ ਲਿਆਉਣ ਦੀਆਂ ਭਾਰਤੀ ਕੋਸ਼ਿਸ਼ਾਂ ਨੂੰ ਵੱਡਾ ਝਟਕਾ ਦਿੰਦੇ ਹੋਏ ਡੋਮਿਨਿਕਾ ਹਾਈ ਕੋਰਟ ਦੇ ਜੱਜ ਬਰਨੀ ਸਟੀਫਨਸ ਨੇ ਹੀਰਾ ਕਾਰੋਬਾਰੀ ਨੂੰ ਐਂਟੀਗੁਆ ਤੇ ਬਾਰਬੁਡਾ ਵਾਪਸ ਜਾਣ ਦੀ ਇਜਾਜ਼ਤ ਦੇ ਦਿੱਤੀ। ਉਹ ਉਥੇ ਹਸਪਤਾਲ ’ਚ ਡਾਕਟਰੀ ਸਲਾਹ ਲੈ ਸਕੇਗਾ।