ਦੁਬਈ, 24 ਦਸੰਬਰ
ਸੰਯੁਕਤ ਅਰਬ ਅਮੀਰਾਤ (ਯੂਏਈ)ਵਿੱਚ ਇਕ ਮਿੰਟ ਵਿੱਚ ਸਭ ਤੋਂ ਵਧ ਜਹਾਜ਼ਾਂ ਦੇ ਪਿਛਲੇ ਹਿੱਸਿਆਂ ਦੀ ਪਛਾਣ ਕਾਰਨ ਵਾਲੇ 12 ਸਾਲ ਭਾਰਤੀ ਬੱਚੇ ਨੂੰ ਗਿੰਨੀਜ਼ ਬੁਕ ਆਫ ਵਰਲਡ ਰਿਕਾਰਡਜ਼ ਵਿੱਚ ਸ਼ਾਮਲ ਕੀਤਾ ਗਿਆ ਹੈ। ਗਲਫ਼ ਨਿਊਜ਼ ਨੇ ਖ਼ਬਰ ਦਿੱਤੀ ਹੈ ਕਿ ਆਬੂ ਧਾਬੀ ਦੇ ਰਹਿਣ ਵਾਲੇ ਸਿਧਾਂਤ ਗੁੰਬਰ ਨੇ 60 ਸਕਿੰਟਾਂ ਵਿੱਚ 39 ਜਹਾਜ਼ਾਂ ਦੇ ਪਿਛਲੇ ਹਿੱਸੇ ਦੀ ਪਛਾਣ ਕੀਤੀ। ਉਹ ਸਭ ਤੋਂ ਘੱਟ ਉਮਰ ਦਾ ਭਾਰਤੀ ਹੈ, ਜਿਸ ਨੇ 100 ਸਭ ਤੋਂ ਉੱਚੀਆਂ ਇਮਾਰਤਾਂ ਦੀ ਵੀ ਪਛਾਣ ਕੀਤੀ ਹੈ। ਹਰਿਆਣਾ ਦੇ ਰਹਿਣ ਵਾਲੇ ਗੁੰਬਰ ਨੂੰ ਸਭ ਤੋਂ ਪਹਿਲਾਂ ‘ਇੰਡੀਆ ਬੁਕ ਆਫ ਵਰਲਡ ਰਿਕਾਰਡਜ਼’ ਨੇ ਮਾਨਤਾ ਦਿੱਤੀ ਸੀ। -ਏਜੰਸੀ