ਨਵੀਂ ਦਿੱਲੀ, 2 ਅਪਰੈਲ
ਸਕੂਲੀ ਸਿੱਖਿਆ ਬਾਰੇ ਕੇਂਦਰੀ ਬੋਰਡ (ਸੀਬੀਐੱਸਈ) ਨੇ ਫ਼ੈਸਲਾ ਕੀਤਾ ਹੈ ਕਿ ਅਕਾਦਮਿਕ ਵਰ੍ਹੇ 2021-22 ਦੌਰਾਨ ਨੌਵੀਂ ਤੋਂ 12ਵੀਂ ਜਮਾਤ ਦਾ ਸਿਲੇਬਸ ਘੱਟ ਨਹੀਂ ਕੀਤਾ ਜਾਵੇਗਾ। ਸੀਬੀਐੱਸਈ ਨੇ ਪਿਛਲੇ ਸਾਲ ਕਰੋਨਾਵਾਇਰਸ ਦੇ ਮੱਦੇਨਜ਼ਰ 9ਵੀਂ ਤੋਂ 12ਵੀਂ ਤੱਕ ਦਾ ਸਿਲੇਬਸ 30 ਫੀਸਦ ਤੱਕ ਘੱਟ ਕੀਤਾ ਸੀ। ਜਿਨ੍ਹਾਂ ਵਿਦਿਆਰਥੀਆਂ ਨੇ ਬੋਰਡ ਵੱਲੋਂ ਘੱਟ ਕੀਤੇ ਸਿਲੇਬਸ ਅਨੁਸਾਰ ਪੜ੍ਹਾਈ ਕੀਤੀ ਹੈ ਉਨ੍ਹਾਂ ਦੀਆਂ ਪ੍ਰੀਖਿਆਵਾਂ ਮਈ-ਜੂਨ ’ਚ ਹੋਣਗੀਆਂ। ਬੋਰਡ ਵੱਲੋਂ ਜਾਰੀ ਕੀਤੇ ਗਏ ਨਵੇਂ ਸਿਲੇਬਸ ਅਨੁਸਾਰ ਪਿਛਲੇ ਸਾਲ ਜੋ ਪਾਠ ਤੇ ਵਿਸ਼ੇ ਸਿਲੇਬਸ ’ਚੋਂ ਘਟਾ ਦਿੱਤੇ ਗਏ ਸਨ ਉਹ ਵਿਦਿਅਕ ਵਰ੍ਹੇ 2021-22 ਲਈ ਸਿਲੇਬਸ ’ਚ ਮੁੜ ਸ਼ਾਮਲ ਕਰ ਲਏ ਗਏ ਹਨ। -ਪੀਟੀਆਈ