ਜੋਧਪੁਰ, 4 ਮਈ
ਜੋਧਪੁਰ ’ਚ ਮੰਗਲਵਾਰ ਨੂੰ ਹੋਏ ਦੰਗਿਆਂ ਦੇ ਸਬੰਧ ’ਚ 97 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਦਕਿ ਬੁੱਧਵਾਰ ਨੂੰ ਲਗਾਤਾਰ ਦੂਜੇ ਦਿਨ ਵੀ ਕਰਫਿਊ ਜਾਰੀ ਰਿਹਾ। ਪੁਲੀਸ ਨੇ ਦਾਅਵਾ ਕੀਤਾ ਹੈ ਕਿ ਸ਼ਹਿਰ ਵਿੱਚ ਸਥਿਤੀ ਕਾਬੂ ਹੇਠ ਹੈ। ਜੋਧਪੁਰ ਪੁਲੀਸ ਕੰਟਰੋਲ ਰੂਮ ਅਨੁਸਾਰ ਹੁਣ ਤੱਕ 97 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੰਗਲਵਾਰ ਰਾਤ ਤੋਂ ਸਥਿਤੀ ਕਾਬੂ ਹੇਠ ਹੈ ਅਤੇ ਕੋਈ ਨਵੀਂ ਅਣਸੁਖਾਵੀਂ ਘਟਨਾ ਨਹੀਂ ਵਾਪਰੀ।