ਚੇਨੱਈ, 16 ਮਈ
ਇੱਥੇ ਹਵਾਈ ਅੱਡੇ ਤੋਂ ਇੱਕ ਕਿੱਲੋ ਤੋਂ ਵੱਧ ਸੋਨਾ, ਜਿਸ ਦੀ ਕੀਮਤ 89.17 ਲੱਖ ਰੁਪਏ ਬਣਦੀ ਹੈ, ਬਰਾਮਦ ਕਰਕੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕਸਟਮ ਅਧਿਕਾਰੀਆਂ ਨੇ ਐਤਵਾਰ ਨੂੰ ਦੱਸਿਆ ਕਿ ਦੁਬਈ ਤੋਂ ਆਏ ਇੱਕ ਵਿਅਕਤੀ, ਜਿਸ ਬਾਰੇ ਸੂਹ ਮਿਲੀ ਸੀ ਕਿ ਉਹ ਸੋਨਾ ਲੈ ਕੇ ਆ ਰਿਹਾ ਹੈ, ਨੂੰ ਹਵਾਈ ਅੱਡੇ ’ਤੇ ਰੋਕ ਕੇ ਪੁੱਛਗਿੱਛ ਕੀਤੀ ਗਈ। ਉਸ ਨੇ ਆਪਣੀਆਂ ਲੱਤਾਂ ਨਾਲ ਬੰਨ੍ਹੇ ਦੋ ਪੈਕਟ ਹੋਏ ਸਨ, ਜਿਨ੍ਹਾਂ ਵਿੱਚੋਂ 1.80 ਕਿੱਲੋ ਸੋਨਾ ਬਰਾਮਦ ਹੋਇਆ। ਇਸ ਸੋਨੇ ਦੀ ਕੀਮਤ 89.17 ਲੱਖ ਰੁਪਏ ਬਣਦੀ ਹੈ। ਅਧਿਕਾਰੀਆਂ ਅਨੁਸਾਰ ਮੁਲਜ਼ਮ ਤੋਂ ਪੁੱਛਗਿੱਛ ਮਗਰੋਂ ਇਸ ਸਬੰਧ ’ਚ ਇੱਕ ਹੋਰ ਵਿਅਕਤੀ ਨੂੰ ਹਵਾਈ ਅੱਡੇ ਦੇ ਬਾਹਰੋਂ ਗ੍ਰਿਫ਼ਤਾਰ ਕੀਤਾ, ਜਿਸ ਨੂੰ ਮੁਲਜ਼ਮ ਵੱਲੋਂ ਇਹ ਸੋਨਾ ਸੌਂਪਿਆ ਜਾਣਾ ਸੀ। -ਏਜੰਸੀ