ਨਵੀਂ ਦਿੱਲੀ, 22 ਮਈ
ਭਾਰਤ ਵਿੱਚ ਬਲੈਕ ਫੰਗਸ ਦੀ ਲਾਗ ਦੇ 8848 ਕੇਸ ਰਿਪੋਰਟ ਹੋਏ ਹਨ। ਇਹ ਰੋਗ ਕੋਵਿਡ-19 ਦੀ ਲਾਗ ਤੋਂ ਸਿਹਤਯਾਬ ਹੋਣ ਵਾਲੇ ਲੋਕਾਂ ਨੂੰ ਵਧੇਰੇ ਹੋ ਰਿਹਾ ਹੈ। ਬਲੈਕ ਫੰਗਸ ਕੇਸਾਂ ਦੀ ਵਧਦੀ ਗਿਣਤੀ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਇਸ ਦੇ ਇਲਾਜ ਵਿੱਚ ਅਸਰਦਾਰ ਐਮਫੋਟੈਰੀਸਿਨ-ਬੀ ਟੀਕੇ ਦੀ ਵੰਡ ਨੂੰ ਰਫ਼ਤਾਰ ਦੇਣ ਦਾ ਫੈਸਲਾ ਕੀਤਾ ਹੈ। ਕੇਂਦਰੀ ਰਸਾਇਣ ਤੇ ਫਰਟੀਲਾਈਜ਼ਰ ਮੰਤਰੀ ਡੀ.ਵੀ.ਸਦਾਨੰਦ ਗੌੜਾ ਨੇ ਐਮਫੋਟੈਰੀਸਿਨ-ਬੀ ਦੀਆਂ 23,680 ਵਾਧੂ ਵਾਇਲਾਂ ਦੀ ਵੰਡ ਦਾ ਐਲਾਨ ਕੀਤਾ ਸੀ। ਮੰਤਰੀ ਨੇ ਕਿਹਾ ਕਿ ਪੂਰੇ ਦੇਸ਼ ਵਿੱਚ ਟੀਕਿਆਂ ਦੀ ਵੰਡ ਮਰੀਜ਼ਾਂ ਦੀ ਗਿਣਤੀ ਦੇ ਹਿਸਾਬ ਨਾਲ ਕੀਤੀ ਜਾਵੇਗੀ। -ਪੀਟੀਆਈ